Default.aspxਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚਾਲੇ ਮੌਜੂਦਾ ਸਿਆਸੀ ਤਣਾਅ ਦੇ ਬਾਵਜੂਦ ਦੋਵਾਂ ਦੇਸ਼ਾਂ ਵਿੱਚਾਲੇ ਦੁਵੱਲੀ ਕ੍ਰਿਕਟ ਲੜੀ ਖੇਡੀ ਜਾਣੀ ਚਾਹੀਦੀ ਹੈ। ਸਥਾਨਕ ਸੰਸਥਾਵਾਂ ਦੀਆਂ ਚੋਣਾਂ ਸਬੰਧੀ ਇਥੇ ਆਏ ਇਮਰਾਨ ਨੇ ਕਿਹਾ ਕਿ ਦੁਵੱਲੀ ਲੜੀ ਨਾਲ ਦੋਵਾਂ ਦੇਸ਼ਾਂ ਦਾ ਫ਼ਾਇਦਾ ਹੋਵੇਗਾ ਕਿਉਂਕਿ ਇਕ-ਦੂਜੇ ਖਿਲਾਫ਼ ਖੇਡਣ ਨਾਲ ਦਬਾਅ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਝੱਲਣ ਲਈ ਖਿਡਾਰੀਆਂ ਨੂੰ ਤਿਆਰ ਕਰਨ ‘ਚ ਮਦਦ ਮਿਲੇਗੀ।
ਉਨ੍ਹਾਂ ਕਿਹਾ, ‘ਦੋਵਾਂ ਦੇਸ਼ਾਂ ਵਿੱਚਾਲੇ ਨਿਯਮਤ ਤੌਰ ‘ਤੇ ਕ੍ਰਿਕਟ ਖੇਡੀ ਜਾਣੀ ਖਾਸ  ਕਰ ਕੇ ਨੌਜਵਾਨ ਪੀੜ੍ਹੀ ਲਈ ਅਹਿਮ ਹੈ। ਇਸ ਨਾਲ ਉਨ੍ਹਾਂ ਨੂੰ ਬਿਹਤਰ ਕ੍ਰਿਕਟਰ ਵਜੋਂ ਖੁਦ ਨੂੰ ਵਿਕਸਿਤ ਕਰਨ ‘ਚ ਮਦਦ ਮਿਲੇਗੀ।’ ਭਾਰਤ ਖਿਲਾਫ਼ ਕਈ ਮੈਚਾਂ ‘ਚ ਪਾਕਿਸਤਾਨ ਦੀ ਕਪਤਾਨੀ ਕਰ ਚੁੱਕੇ ਇਮਰਾਨ ਨੇ ਕਿਹਾ ਕਿ ਸਿਆਸੀ ਪਰੇਸ਼ਾਨੀਆਂ ਨੂੰ ਕ੍ਰਿਕਟ ‘ਚ ਨਹੀਂ ਲਿਆਇਆ ਜਾਣਾ ਚਾਹੀਦਾ। ਦੋਵਾਂ ਦੇਸ਼ਾਂ ਨੂੰ ਕ੍ਰਿਕਟ ਤੇ ਸਿਆਸਤ ਨੂੰ ਵੱਖ ਰੱਖਣ ਦੀ ਲੋੜ ਹੈ। ਭਾਰਤ ਤੇ ਪਾਕਿਸਤਾਨ ਵਿੱਚਾਲੇ ਮੈਚ ਵਿਸ਼ਵ ਕ੍ਰਿਕਟ ‘ਚ ਹਮੇਸ਼ਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ।

LEAVE A REPLY