6ਜਲੰਧਰ: ਪਠਾਨਕੋਟ ਚੌਕ ਦੇ ਕੋਲ ਸੋਮਵਾਰ ਸਵੇਰੇ 108 ਐਂਬੁਲੇਂਸ ਪਲਟ ਗਈ, ਜਿਸ ਵਿੱਚ ਡਰਾਇਵਰ ਤੇ ਫਸਟ ਏਡ ਦੇਣ ਵਾਲਾ ਕਰਮਚਾਰੀ ਸੀ। ਜੋ ਵਾਲ-ਵਾਲ ਬਚ ਗਏ। ਹਾਦਸਾ ਐਂਬੁਲੇਂਸ ਦੇ ਤੇਜ਼ ਰਫਤਾਰ ਹੋਣ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਐਂਬੁਲੇਂਸ ਜਲੰਧਰ ਤੋਂ ਭੋਗਪੁਰ ਵੱਲ ਜਾ ਰਹੀ ਸੀ। ਰਾਸਤੇ ਵਿੱਚ ਪੈਂਦੇ ਸਰਾਭਾ ਨਗਰ ਦੇ ਕੋਲ ਪਲਟਣ ਨਾਲ ਹਾਦਸ ਵਾਪਰ ਗਿਆ।
ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ
ਜਲੰਧਰ : ਅਮਨ ਨਗਰ ਵਿੱਚ ਸੋਮਵਾਰ ਸਵੇਰੇ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਿਸ ਵਿੱਚ ਇਕ ਬੱਚੇ ਦੀ ਉਮਰ ਪੰਜ ਸਾਲ ਤੇ ਦੂਸਰੇ ਦੀ ਉਮਰ ਤਿੰਨ ਸਾਲ ਦੱਸੀ ਜਾ ਰਹੀ ਹੈ। ਹਾਦਸੇ ਵੇਲੇ ਘਰ ਕੋਈ ਨਹੀਂ ਸੀ ਜਿਸ ਕਰਕੇ ਬੱਚੇ ਝੂਲਸ ਗਏ। ਬੱਚਿਆਂ ਦੇ ਮਾਤਾ ਪਿਤਾ ਪ੍ਰਵਾਸੀ ਹਨ ਜਿਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਬੱਚਿਆਂ ਨੂੰ ਘਰ ਦੇ ਕਮਰੇ ਵਿੱਚ ਬੰਦ ਕਰਕੇ ਆਪ ਕੰਮ ‘ਤੇ ਚਲੀ ਗਈ। ਜਿਸ ਤੋਂ ਬਾਅਦ ਅਚਾਨਕ ਸ਼ਾਟ ਸਰਕਿਟ ਨਾਲ ਕਮਰੇ ਵਿੱਚ ਅੱਗ ਲੱਗ ਗਈ ਤੇ ਅੱਗ ਦੀ ਲਪੇਟ ਵਿੱਚ ਆਉਣ ਨਾਲ ਦੋਵਾਂ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਚਿਆਂ ਦੇ ਨਾਮ ਆਸ਼ੂ ਤੇ ਆਦਿਤਅ ਹਨ।

LEAVE A REPLY