6ਨਵੀਂ ਦਿੱਲੀ— ਰਾਜਧਾਨੀ ਦੇ ਗੋਕੁਲਪੁਰੀ ਸਥਿਤ ਇਕ ਗੋਦਾਮ ‘ਚ ਸ਼ੁੱਕਰਵਾਰ ਨੂੰ ਸਿਲੰਡਰ ‘ਚ ਧਮਾਕਾ ਹੋਣ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਕੁਲਪੁਰੀ ਦੇ ਮੁਸਤਫਾਬਾਦ ਇਲਾਕੇ ‘ਚ ਇਹ ਧਮਾਕਾ ਸਵੇਰੇ 11.30 ਵਜੇ ਹੋਇਆ।
ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੂੰ ਭੇਜਿਆ ਗਿਆ। ਖਬਰ ਲਿਖੇ ਜਾਣ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਸੀ।

LEAVE A REPLY