sa (5)ਫ਼ਿਲਮ ‘ਹੇਟ ਸਟੋਰੀ 3’ ਦੀ ਸਫ਼ਲਤਾ ਦਾ ਸਵਾਦ ਚੱਖ ਰਹੀ ਜ਼ਰੀਨ ਖ਼ਾਨ ਦਾ ਕਹਿਣਾ ਹੈ ਕਿ ਆਪਣੇ ਜੀਵਨ ‘ਚ ਉਸ ਨੂੰ ਭਾਰ ਅਤੇ ਅਦਾਕਾਰੀ ਨੂੰ ਲੈ ਕੇ ਬਹੁਤ ਸਾਰੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਕ ਇੰਟਰਵੀਊ ‘ਚ ਜਦੋਂ ਜ਼ਰੀਨ ਤੋਂ ਪੁੱਛਿਆ ਗਿਆ ਕਿ ਉਸ ਨੇ ਆਪਣੀ ਪਹਿਲੀ ਫ਼ਿਲਮ ‘ਵੀਰ’ ਦੀ ਆਲੋਚਨਾ ਨੂੰ ਕਿਵੇਂ ਸੰਭਾਲਿਆ ਤਾਂ ਉਸ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਆਲੋਚਨਾ ਸਾਡੇ ਜੀਵਨ ਦਾ ਹਿੱਸਾ ਹੈ। ਮੈਂ ਆਪਣੇ ਪੂਰੇ ਜੀਵਨ ‘ਚ ਕਈ ਆਲੋਚਨਾਵਾਂ ਦਾ ਸਾਹਮਣਾ ਕੀਤਾ ਹੈ। ਮੇਰਾ ਭਾਰ ਬਹੁਤ ਜ਼ਿਆਦਾ ਸੀ ਜਿਸ ਕਰ ਕੇ ਮੈਨੂੰ ਆਲੋਚਨਾ ਦੇ ਸਾਹਮਣਾ ਕਰਨਾ ਪਿਆ ਸੀ ਪਰ ਮੈਂ ਇਸ ਨੂੰ ਦਿਮਾਗ ਤੱਕ ਨਹੀਂ ਲੈ ਕੇ ਜਾਂਦੀ, ਸਿਰਫ਼ ਆਪਣੇ ਕੰਮ ‘ਤੇ ਧਿਆਨ ਦਿੰਦੀ ਹਾਂ।”
‘ਹੇਟ ਸਟੋਰੀ 3’ ਦੀ ਸਫ਼ਲਤਾ ਦੇ ਸਵਾਲ ‘ਤੇ ਜ਼ਰੀਨ ਨੇ ਕਿਹਾ,” ਮੈਂ ਇਸ ਫ਼ਿਲਮ ਨੂੰ ਲੈ ਕੇ ਟੈਨਸ਼ਨ ‘ਚ ਸੀ ਪਰ ਹੁਣ ਮੈਂ ਇਸ ਫ਼ਿਲਮ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ, ਕਿਉਂਕਿ ਇਹ ਫ਼ਿਲਮ ਕੇਵਲ ਬੋਲਡ ਹੀ ਨਹੀਂ ਸੀ ਸਗੋਂ ਇਸ ਦਾ ਵਿਸ਼ਾ ਵੀ ਮਜਬੂਤ ਸੀ, ਜਿਸ ਦੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ ਹੈ।” ਵਿਸ਼ਾਲ ਪੰਡਿਆ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਹੇਟ ਸਟੋਰੀ 3’ ‘ਚ ਸ਼ਰਮਨ ਜੋਸ਼ੀ, ਡੇਜ਼ੀ ਸ਼ਾਹ ਅਤੇ ਕਰਨ ਸਿੰਘ ਗਰੋਵਰ ਵੀ ਮੁੱਖ ਭੂਮਿਕਾਂਵਾਂ ‘ਚ ਹਨ।

LEAVE A REPLY