sa (2)ਫ਼ਿਲਮ ‘ਜੰਨਤ’ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਸੋਨਲ ਚੌਹਾਨ ਹਿੰਦੀ ਫ਼ਿਲਮਾਂ ‘ਚ ਦਾਲ ਨਾ ਗਲਣ ‘ਤੇ ਅੱਜਕਲ ਦੱਖਣ ਭਾਰਤੀ ਫ਼ਿਲਮਾਂ ‘ਚ ਕਿਸਮਤ ਅਜ਼ਮਾ ਰਹੀ ਹੈ।
ਹੁਣੇ ਜਿਹੇ ਰਿਲੀਜ਼ ਹੋਈ ਉਸ ਦੀ ਤੇਲਗੂ-ਤਾਮਿਲ ਫ਼ਿਲਮ ‘ਸਾਈਜ਼ ਜ਼ੀਰੋ’ ‘ਚ ਭਾਰ ਦੇ ਮੁੱਦੇ ਨੂੰ ਬੇਹੱਦ ਸੰਵੇਦਨਸ਼ੀਲਤਾ ਅਤੇ ਖੂਬਸੂਰਤੀ ਨਾਲ ਉਠਾਇਆ ਗਿਆ ਹੈ। ਫ਼ਿਲਮ ‘ਚ ਦੱਖਣ ਭਾਰਤ ਦੀਆਂ ਸਫ਼ਲ ਅਭਿਨੇਤਰੀਆਂ ‘ਚੋਂ ਇਕ ਅਨੁਸ਼ਕਾ ਸ਼ੈੱਟੀ ਨੇ ਮੁੱਖ ਭੂਮਿਕਾ ‘ਚ ਇਕ ਮੋਟੀ ਔਰਤ ਦਾ ਕਿਰਦਾਰ ਨਿਭਾਇਆ ਹੈ।
ਫ਼ਿਲਮ ‘ਚ ਆਪਣੇ ਤਜਰਬੇ ਦੀ ਗੱਲ ਕਰਦੇ ਹੋਏ ਸੋਨਲ ਕਹਿੰਦੀ ਹੈ ਕਿ ਇਹ ਇਕ ਅਜਿਹੀ ਫ਼ਿਲਮ ਹੈ, ਜੋ ਦਿਲੋਂ ਬਣਾਈ ਗਈ ਹੈ ਅਤੇ ਇਸ ਨੂੰ ਅਜਿਹੇ ਲੋਕਾਂ ਦੀ ਟੀਮ ਨੇ ਬਣਾਇਆ ਹੈ, ਜੋ ਇਸ ਵਿਸ਼ੇ ਨੂੰ ਦਿਲੋਂ ਸਮਝਦੇ ਹਨ। ਸੋਨਲ ਅਨੁਸਾਰ ਇਹ ਫ਼ਿਲਮ ਕਈ ਮਿੱਥਾਂ ਨੂੰ ਵੀ ਤੋੜਦੀ ਹੈ, ਜਿਨ੍ਹਾਂ ‘ਚ ਐੱਨ. ਆਰ. ਆਈ. ਭਾਰਤੀਆਂ ਨੂੰ ਲੈ ਕੇ ਅਗਾਊਂ ਬਣੀ ਧਾਰਨਾ ਵੀ ਸ਼ਾਮਲ ਹੈ।
ਸੋਨਲ ਅਨੁਸਾਰ, ”ਮੈਂ ਇਕ ਬੇਹੱਦ ਗਲੈਮਰਸ ਅਤੇ ਖੂਬਸੂਰਤ ਐੱਨ. ਆਰ. ਆਈ. ਦਾ ਕਿਰਦਾਰ ਇਸ ਫ਼ਿਲਮ ‘ਚ ਨਿਭਾਇਆ ਹੈ, ਜੋ ਇਕ ਐੱਨ. ਜੀ. ਓ. ਨਾਲ ਕਿਸੇ ਯੋਜਨਾ ‘ਤੇ ਕੰਮ ਕਰਨ ਲਈ ਭਾਰਤ ਆਉਂਦੀ ਹੈ, ਫ਼ਿਰ ਵੀ ਮੈਨੂੰ ਰਵਾਇਤੀ ਕਦਰਾਂ-ਕੀਮਤਾਂ ਤੋਂ ਰਹਿਤ ਨਹੀਂ, ਸਗੋਂ ਸਾਕਾਰਾਤਮਕ ਰੂਪ ‘ਚ ਦਿਖਾਇਆ ਗਿਆ ਹੈ।”

LEAVE A REPLY