12ਫ਼ਿਲਮ ‘ਹੇਟ ਸਟੋਰੀ 3’ ਰਾਹੀਂ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਨੂੰ ਇਸ ਤੋਂ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਦਾ ਕਹਿਣੈ ਕਿ ਇਸ ਤੋਂ ਪਹਿਲਾਂ 2012 ‘ਚ ਆਈ ਕਾਮੇਡੀ-ਡਰਾਮਾ ਫ਼ਿਲਮ ‘ਫ਼ਰਾਰੀ ਦੀ ਸਵਾਰੀ’ ਹਿੱਟ ਰਹੀ ਸੀ, ਜਿਸ ਪਿੱਛੋਂ ‘ਵਾਰ ਛੋੜੋ ਨਾ ਯਾਰ’, ‘ਗੈਂਗਸ ਆਫ਼ ਘੋਸਟਸ’ ਅਤੇ ‘ਸੁਪਰ ਨਾਨੀ’ ਵਰਗੀਆਂ ਫ਼ਿਲਮਾਂ ਦੀ ਅਸਫ਼ਲਤਾ ਕਾਰਨ ਉਹ ਬਹੁਤ ਨਿਰਾਸ਼ ਹੋ ਗਏ ਸਨ।
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਹੇਟ ਸਟੋਰੀ-3’ ਸਫ਼ਲ ਰਹੀ। ਇਸ ਨਾਲ ਉਨ੍ਹਾਂ ਦਾ ਆਤਮ-ਵਿਸਵਾਸ਼ ਵਾਪਸ ਮੁੜ ਆਇਆ ਹੈ। ਇਕ ਇੰਟਰਵਿਊ ਦੌਰਾਨ ਸ਼ਰਮਨ ਨੇ ਕਿਹਾ,”ਇਕ ਤੋਂ ਬਾਅਦ ਇਕ ਤਿੰਨਾਂ ਫ਼ਿਲਮਾਂ ਦੇ ਨਾ ਚੱਲਣ ਕਾਰਨ ਮੈਂ ਬਹੁਤ ਬੁਰੇ ਸਮੇਂ ‘ਚੋਂ ਲੰਘ ਰਿਹਾ ਸੀ। ਹੁਣ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ਪਰ ਅਗਲੀ ਵਾਰ ਮੈਂ ਹੋਰ ਵੀ ਮਿਹਨਤ ਕਰਾਂਗਾ ਅਤੇ ਆਸ ਹੈ ਕਿ ਉਹ ਫ਼ਿਲਮ ਵੀ ਸਫ਼ਲ ਹੋਵੇਗੀ।”  ਜ਼ਿਕਰਯੋਗ ਹੈ ਕਿ ਸ਼ਰਮਨ ਜੋਸ਼ੀ ‘3 ਈਡੀਅਟਸ’, ‘ਗੋਲਮਾਲ’ ਅਤੇ ‘ਲਾਈਫ਼ ਇਨ ਏ ਮੈਟਰੋ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਸੋਲੋ ਸਟਾਰ ਦੇ ਰੂਪ ‘ਚ ਸਥਾਪਿਤ ਹੋਣ ਲਈ ਵਧੇਰੇ ਫ਼ਿਲਮਾਂ ਦੀ ਲੋੜ ਹੈ।

LEAVE A REPLY