DoX_Colored-Rosesਗੁਲਾਬ ਦੇ ਖ਼ੂਬਸੂਰਤ ਫ਼ੁੱਲ ਸਾਰਿਆਂ ਨੂੰ ਪਿਆਰੇ ਲੱਗਦੇ ਹਨ। ਪਰ ਇਸ ਦੀ ਵਰਤੋਂ ਸਿਰਫ਼ ਸਜਾਵਟ ਤੱਕ ਹੀ ਸੀਮਤ ਨਹੀਂ ਹੈ। ਇਹ ਇੱਕ ਚੰਗੀ ਜੜ੍ਹੀ-ਬੂਟੀ ਵੀ ਹੈ। ਗੁਲਾਬ ਜਲ, ਗੁਲਾਬ ਦੇ ਫ਼ਲ ਅਤੇ ਗੁਲਾਬ ਦੇ ਤੇਲ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਅਰਾਮ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਗੁਲਾਬ ਦੇ ਅਜਿਹੇ ਹੀ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ:
ਅੱਖਾਂ ਦੀ ਦੇਖਭਾਲ
ਗੁਲਾਬ ਜਲ ਥੱਕੀਆਂ ਹੋਈਆਂ ਅੱਖਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਗੁਲਾਬ ਜਲ ਦੀ ਵਰਤੋਂ ਅੱਖਾਂ ‘ਚ ਨਵੀਂ ਚਮਕ ਲੈ ਆਉਂਦੀ ਹੈ ਅਤੇ ਅੱਖਾਂ ਨੂੰ ਸਿਹਤਮੰਦ ਬਣਾਉਂਦੀ ਹੈ। ਜੇਕਰ ਤੁਸੀਂ ਕੰਪਿਊਟਰ ਦੇ ਸਾਹਮਣੇ ਬਹੁਤ ਸਮਾਂ ਬਿਤਾਉਂਦੇ ਹੋ ਤਾਂ ਸੌਣ ਤੋਂ ਪਹਿਲਾਂ ਰੋਜ਼ਾਨਾ ਰਾਤ ਨੂੰ ਅੱਖਾਂ ‘ਚ ਗੁਲਾਬ ਜਲ ਪਾਉਣਾ ਚਾਹੀਦਾ ਹੈ।
ਹਰਬਲ ਚਾਹ
ਗੁਲਾਬ ਜਲ ਦੀ ਵਰਤੋਂ ਇੱਕ ਹਰਬਲ ਚਾਹ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਹ ਪੇਟ ਦੇ ਰੋਗਾਂ ਨੂੰ ਦੂਰ ਕਰਨ ਦੇ ਕੰਮ ਆਉਂਦੀ ਹੈ। ਹਰਬਲ ਗੁਲਾਬ ਜਲ ਦੀ ਚਾਹ ਦੇ ਇੱਕ ਘੁੱਟ ਨਾਲ ਤੁਸੀਂ ਕਾਫ਼ੀ ਰਾਹਤ ਮਹਿਸੂਸ ਕਰੋਗੇ।
ਵਾਲਾਂ ਦੀ ਦੇਖਭਾਲ
ਗੁਲਾਬ ਜਲ ਦਾ ਇੱਕ ਹੋਰ ਅਣਾਜਾਣਿਆ ਲਾਭ ਵੀ ਹੈ। ਇਸ ਨਾਲ ਵਾਲਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਵਾਲਾਂ ਦੀਆਂ ਜੜ੍ਹਾਂ ‘ਚ ਖ਼ੂਨ ਦੇ ਸੰਚਾਰ ‘ਚ ਸੁਧਾਰ ਲਿਆਉਂਦਾ ਹੈ, ਜਿਸ ਨਾਲ ਵਾਲਾਂ ਨੂੰ ਵੱਧਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਵਾਲਾਂ ਨੂੰ ਮਜ਼ਬੂਤ ਅਤੇ ਲਚੀਲਾ ਬਣਾਉਣ ਦੇ ਲਈ ਇੱਕ ਕੁਦਰਤੀ ਕੰਡੀਸ਼ਨਰ ਵੀ ਹੈ।
ਦਿਮਾਗੀ ਤਾਕਤ ਵੀ ਵਧਾਉਂਦਾ ਹੈ
ਇਸ ਦਾ ਤੇਲ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ। ਗੁਲਾਬ ਦਾ ਤੇਲ ਡਿਪਰੈਸ਼ਨ ਅਤੇ ਸਟਰੈੱਸ ਨਾਲ ਲੜਨ ‘ਚ ਮਦਦ ਕਰਦਾ ਹੈ। ਗੁਲਾਬ ਦਾ ਤੇਲ ਨਾਲ ਦਿਮਾਗ ‘ਚ ਸਕਰਾਤਮਕ ਵਿੱਚਾਰ ਪੈਦਾ ਹੁੰਦੇ ਹਨ।
ਗੁਲਾਬ ਦਾ ਫ਼ਲ
ਗੁਲਾਬ ਦਾ ਫ਼ਲ ਵਿਟਾਮਿਨ ਏ, ਬੀ 3, ਸੀ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਦੇ ਕਾਰਣ ਡਾਈਰਿਆ ਦੇ ਇਲਾਜ ਦੇ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੁਲਾਬ ਦੇ ਫ਼ਲ ‘ਚ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ।
ਚਮੜੀ ਦੀ ਦੇਖਭਾਲ
ਗੁਲਾਬ ਦਾ ਜਲ ਚਮੜੀ ਦੀ ਦੇਖਭਾਲ ਲਈ ਕਾਫ਼ੀ ਫ਼ਾਇਦੇਮੰਦ ਹੈ। ਇਹ ਇੱਕ ਵਧੀਆ ਟੋਨਰ ਹੈ। ਗੁਲਾਬ ਜਲ ‘ਚ ਕੁਦਰਤੀ ਐਸਿਜਜੇਂਟ ਹੋਣ ਦੇ ਕਾਰਣ ਇਹ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਰੋਜ਼ਾਨਾ ਰਾਤ ਨੂੰ ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਚਮੜੀ ਟਾਈਟ ਹੁੰਦੀ ਹੈ। ਇਹ ਚਮੜੀ ਦੇ ਪੀ. ਐੱਚ. ਬੈਂਲੇਸ ਨੂੰ ਵੀ ਬਣਾਈ ਰੱਖਦਾ ਹੈ।
ਜ਼ਖ਼ਮਾਂ ਲਈ ਫ਼ਾਇਦੇਮੰਦ
ਜ਼ਖ਼ਮਾਂ ਦੇ ਇਲਾਜ ਦੇ ਲਈ ਗੁਲਾਬ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗੁਲਾਬ ਦੇ ਤੇਲ ‘ਚ ਮੌਜੂਦ ਐਂਟੀਸੈਪਟਿਕ ਗੁਣ ਜ਼ਖ਼ਮਾਂ ਨੂੰ ਭਰਦੇ ਹਨ ਅਤੇ ਇਸ ਦੀ ਖ਼ੁਸ਼ਬੂ ਨਾਲ ਤੁਹਾਨੂੰ ਆਰਾਮ ਮਿਲਦਾ ਹੈ। ਜ਼ਖ਼ਮ ‘ਤੇ ਗੁਲਾਬ ਦਾ ਤੇਲ ਦੀ ਵਰਤੋਂ ਨਾਲ ਸੈਪਟਿਕ ਬਣਨ ਅਤੇ ਇੰਨਫ਼ੈਕਸ਼ਨ ਤੋਂ ਬਚਣ ‘ਚ ਮਦਦ ਮਿਲਦੀ ਹੈ।

LEAVE A REPLY