6ਨਵੀਂ ਦਿੱਲੀ : ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ ‘ਦਿਲਵਾਲੇ’ ਅੱਜ ਰਿਲੀਜ਼ ਹੋ ਗਈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਭਾਵੇਂ ਚੰਗਾ ਹੁਲਾਰਾ ਮਿਲਿਆ, ਪਰ ਦੂਸਰੇ ਪਾਸੇ ਇਸ ਫਿਲਮ ਨੂੰ ਲੋਕਾਂ ਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ, ਗੁਜਰਾਤ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਸੱਤ ਰਾਜਾਂ ਵਿਚ ਇਸ ਫਿਲਮ ਦਾ ਵਿਰੋਧ ਕੀਤਾ ਗਿਆ। ਭਾਜਪਾ ਅਤੇ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਇਸ ਫਿਲਮ ਦੇ ਪੋਸਟਰ ਫਾੜੇ, ਜਿਸ ਕਾਰਨ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ।
ਇਸ ਲਈ ਹੋ ਰਿਹੈ ਵਿਰੋਧ : ਅਭਿਨੇਤਾ ਸ਼ਾਹਰੁਖ ਖਾਨ ਨੇ ਪਿਛਲੇ ਮਹੀਨੇ ਇਕ ਟੀ.ਵੀ ਚੈਨਲ ਨਾਲ ਇੰਟਰਵਿਊ ਦੌਰਾਨ ਆਖਿਆ ਸੀ,  ”ਦੇਸ਼ ਵਿਚ ਇੰਟਲਾਰੈਂਸ ਵਧ ਰਿਹਾ ਹੈ, ਜੇਕਰ ਮੈਨੂੰ ਕਿਹਾ ਜਾਂਦਾ ਹੈ ਤਾਂ ਮੈਂ ਐਵਾਰਡ ਵਾਪਸ ਕਰ ਸਕਦਾ ਸੀ। ਦੇਸ਼ ਵਿਚ ਤੇਜ਼ੀ ਨਾਲ ਕੱਟੜਤਾ ਵਧੀ ਹੈ।” ਹਾਲਾਂਕਿ ਸ਼ਾਹਰੁਖ ਖਾਨ ਨੇ 16 ਦਸੰਬਰ ਨੂੰ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਦੇਸ਼ ਵਿਚ ਇੰਟਲਾਰੈਂਸ ਵਧ ਰਿਹਾ ਹੈ। ਮੇਰੇ ਇਸ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਇਸ ਫਿਲਮ ਨੂੰ ਫਿਲਮ ਨਿਰਮਾਤਾ ਰੋਹਿਤ ਸ਼ੈਟੀ ਨੇ ਬਣਾਇਆ ਹੈ। ਇਸ ਫਿਲਮ ਵਿਚ ਸ਼ਾਹਰੁਖ ਖਾਨ ਅਤੇ ਕਾਜੋਲ ਤੋਂ ਇਲਾਵਾ ਵਰੁਣ ਧਵਨ ਵੀ ਸ਼ਾਮਿਲ ਹਨ। ਇਸ ਫਿਲਮ ਦੀ ਸਮੁੱਚੀ ਸਟਾਰ ਕਾਸਟ ਵੱਲੋਂ ਫਿਲਮ ਦੀ ਜਮ ਕੇ ਪਬਲਿਸੀਟੀ ਕੀਤੀ ਗਈ।

LEAVE A REPLY