flimy duniyaਸਾਲ 2015 ਵਿੱਚ ਬਾਲੀਵੁੱਡ ‘ਚ ਜਿੱਥੇ ਇਕ ਤੋਂ ਵਧ ਕੇ ਇਕ ਫ਼ਿਲਮਾਂ ਆਈਆਂ, ਉਥੇ ਕੁਝ ਅਜਿਹੀਆਂ ਫ਼ਿਲਮਾਂ ਵੀ ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਵੇਖ ਕੇ ਦਰਸ਼ਕਾਂ ਦੇ ਸਿਰ ‘ਚ ਪੀੜ ਹੋਣ ਲੱਗ ਪਈ। ਆਓ, ਤਸਵੀਰਾਂ ਰਾਹੀਂ ਤੁਹਾਨੂੰ ਅਜਿਹੀਆਂ ਹੀ ਕੁਝ ਫ਼ਿਲਮਾਂ ਬਾਰੇ ਦੱਸਦੇ ਹਾਂ।  ਅਜਿਹੀਆਂ ਫ਼ਿਲਮਾਂ ਵਿੱਚ ਪਹਿਲੇ ਨੰਬਰ ‘ਤੇ ਹੈ ਫ਼ਿਲਮ ‘ਸ਼ਾਨਦਾਰ’। ਸ਼ਾਹਿਦ ਕਪੂਰ ਅਤੇ ਆਲੀਆ ਭੱਟ ਵਰਗੇ ਸਿਤਾਰਿਆਂ ਦੀ ਇਹ ਫ਼ਿਲਮ ਵੇਖ ਕੇ ਕਾਫ਼ੀ ਨਿਰਾਸ਼ਾ ਹੋਈ। ‘ਕੁਈਨ’ ਵਰਗੀ ਫ਼ਿਲਮ ਬਣਾ ਚੁੱਕੇ ਵਿਕਾਸ ਬਹਿਲ ਤੋਂ ਅਜਿਹੀ ਫ਼ਿਲਮ ਦੀ ਉਮੀਦ ਨਹੀਂ ਸੀ। ਜਿਥੇ ਫ਼ਿਲਮ ਦੀ ਕੋਈ ਕਹਾਣੀ ਨਹੀਂ ਸੀ ਉਥੇ ਸਿਤਾਰਿਆਂ ਦੀ ਐਕਟਿੰਗ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਬਿਠਾ ਨਹੀਂ ਸਕੀ।
ਦੂਜੇ ਨੰਬਰ ‘ਤੇ ਸੀ ਫ਼ਿਲਮ ‘ਬ੍ਰਦਰਜ਼’। ਫ਼ਿਲਮ ਦਾ ਟ੍ਰੇਲਰ ਤਾਂ ਬਹੁਤ ਦਮਦਾਰ ਸੀ ਪਰ ਫ਼ਿਲਮ ਇਕਦਮ ਬੇਕਾਰ। ਫ਼ਿਲਮ ਵਿੱਚ ਨਾ ਤਾਂ ਕੋਈ ਦਮ ਸੀ, ਨਾ ਡਾਇਲਾਗ ਅਤੇ ਨਾ ਹੀ ਐਕਟਿੰਗ। ਫ਼ਿਲਮ ਵੇਖ ਕੇ ਲੱਗਦਾ ਸੀ ਕਿ ਫ਼ਿਲਮ ਮੇਕਰਜ਼ ਦਰਸ਼ਕਾਂ ਨੂੰ ਬੇਵਕੂਫ਼ ਸਮਝਦੇ ਹਨ।
ਤੀਸਰੇ ਨੰਬਰ ‘ਤੇ ਹੈ ਅਨੁਰਾਗ ਕੱਸ਼ਯਪ ਦੀ ਫ਼ਿਲਮ ‘ਬੌਂਬੇ ਵੇਲਵੈੱਟ’। 90 ਕਰੋੜ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਵਿੱਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਵਰਗੇ ਵੱਡੇ ਸਿਤਾਰਿਆਂ ਨੇ ਕੰਮ ਕੀਤਾ ਪਰ ਫ਼ਿਲਮ ਦਰਸ਼ਕਾਂ ਨੂੰ ਖੁਸ਼ ਨਹੀਂ ਕਰ ਸਕੀ। ਇਹ ਫ਼ਿਲਮ ਲੋਕਾਂ ਲਈ ਸਿਰਦਰਦ ਸਾਬਿਤ ਹੋਈ।
ਅਗਲਾ ਨੰਬਰ ਹੈ ਰਾਮ ਕਪੂਰ ਅਤੇ ਸੰਨੀ ਲਿਓਨ ਦੀ ਫ਼ਿਲਮ ‘ਕੁਛ-ਕੁਛ ਲੋਚਾ ਹੈ’ ਫ਼ਿਲਮ ਵਿੱਚ ਨਾ ਤਾਂ ਰਾਮ ਕਪੂਰ ਦੀ ਐਕਟਿੰਗ ਨਜ਼ਰ ਆਈ ਅਤੇ ਨਾ ਹੀ ਸੰਨੀ ਲਿਓਨ ਦਾ ਗਲੈਮਰ, ਕਹਾਣੀ ਤਾਂ ਦੂਰ ਦੀ ਗੱਲ ਹੈ।

LEAVE A REPLY