images ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ ਇਕ ਵਾਰ ਤਾਂ ਸਿਰ ਦੀ ਮਾਲਿਸ਼ ਜ਼ਰੂਰ ਕਰੋ। ਇਸ ਤਰ੍ਹਾਂ ਵਾਲ ਝੜਨੇ ਬੰਦ ਹੋ ਜਾਂਦੇ ਹਨ।
ਬੈਡ ‘ਤੇ ਸਿਰ ਭਾਰ ਲੰਮੇ ਪੈ ਕੇ ਸਿਰ ਨੂੰ ਥੱਲੇ ਲਟਕਾਓ। ਇਸ ਤਰ੍ਹਾਂ ਘੱਟੋ-ਘੱਟ 20 ਮਿੰਟਾਂ ਤਕ ਰਹੋ। ਖੂਨ ਦਾ ਦੌਰਾ ਪੁੱਠਾ ਚੱਲ ਕੇ ਫ਼ਿਰ ਸਿੱਧਾ ਹੋਵੇਗਾ।
ਜੇਕਰ ਤੁਸੀਂ 10 ਮਿੰਟ ਤਕ ਹੀ ਯੋਗ ਕਰ ਲਵੋ ਤਾਂ ਵੀ ਬਹੁਤ ਲਾਭ ਹੋ ਸਕਦਾ ਹੈ। ਸਿਰ ਭਾਰ ਸਰੀਰ ਦਾ ਭਾਰ ਰੱਖ ਕੇ ਯੋਗ ਕਰਨ ਨਾਲ ਖੂਨ ਦਾ ਦੌਰਾ ਤੇਜ਼ ਕਰ ਸਕਦੇ ਹੋ।
ਵਾਲਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਸਿਕਰੀ ਵੀ ਨਹੀਂ ਪਵੇਗੀ ਅਤੇ ਵਾਲ ਵੀ ਸੁੰਦਰ ਦਿਖਾਈ ਦੇਣਗੇ। ਇਸ ਲਈ ਪਾਰਲਰ ਵਿੱਚ ਵਿਸ਼ੇਸ਼ ਮਾਲਿਸ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮਾਲਿਸ਼ ਹੋਣ ਨਾਲ ਖੂਨ ਦੀ ਗਤੀ ਤੇਜ਼ ਹੋਵੇਗੀ।
ਚੀਨ ਦੀ ਇਕ ਜੜ੍ਹੀ-ਬੂਟੀ ‘ਜਿਨਕੋ ਬਿਲੋਬਾ’ ਵੀ ਖੂਨ ਦਾ ਦੌਰਾ ਤੋਜ਼ ਕਰਨ ਲਈ ਖਾਧੀ ਜਾਂਦੀ ਹੈ।
ਬਹੁਤੇ ਗਰਮ ਜਾਂ ਠੰਡੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ।
ਤੇਜ਼ ਬੁਖਾਰ ਹੋਣ ‘ਤੇ ਰੋਗੀ ਦੇ ਮੱਥੇ ‘ਤੇ ਠੰਡੇ ਪਾਣੀ ਜਾਂ ਬਰਫ਼ ਦੀਆਂ ਪੱਟੀਆਂ ਰੱਖਣ ਨਾਲ ਕੁਝ ਹੀ ਦੇਰ ਵਿੱਚ ਬੁਖਾਰ ਉਤਰ ਜਾਂਦਾ ਹੈ।
ਜੋੜਾਂ ਅਤੇ ਹੱਥਾਂ-ਪੈਰਾਂ ਦੇ ਦਰਦ ਵਿੱਚ ਗਰਮ ਪਾਣੀ ਦੀਆਂ ਪੱਟੀਆਂ ਰੱਖਣ ਨਾਲ ਲਾਭ ਮਿਲਦਾ ਹੈ।
ਚਮੜੀ ‘ਤੇ ਜਲਨ ਹੋਵੇ ਤਾਂ ਠੰਡੇ ਪਾਣੀ ਨਾਲ ਧੋਣ ਨਾਲ ਆਰਾਮ ਮਿਲਦਾ ਹੈ।
ਖਾਂਸੀ, ਜ਼ੁਕਾਮ ਤੇ ਨਿਮੋਨੀਆ ਆਦਿ ਰੋਗਾਂ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਲਾਭਦਾਇਕ ਹੈ।

LEAVE A REPLY