imagesਸਮੱਗਰੀ
1 ਕੱਪ- ਕਣਕ ਦਾ ਆਟਾ
1 ਕੱਪ- ਮੱਕੀ ਦੇ ਦਾਣੇ
1/2 ਕੱਪ- ਚਿਕਨ ਦੇ ਟੁਕੜੇ
1 ਕੱਪ- ਲਾਲ, ਪੀਲੀ ਅਤੇ ਹਰੀ ਸ਼ਿਮਲਾ ਮਿਰਚ ਕੱਟੀਆਂ ਹੋਈਆਂ
1 -ਪਿਆਜ਼
2- ਚਮਚ-ਲਸਣ
3- ਚਮਚ ਵਾਈਟ ਸੋਸ
2- ਚਮਚ ਧਨੀਆ ਪੱਤਾ
1/2- ਚਮਚ ਕਾਲੀ ਮਿਰਚ ਪਾਊਡਰ
4-5 ਪੱਤੇ ਗੋਭੀ ਦੇ
ਸੁਆਦ ਅਨੁਸਾਰ-ਲੂਣ
ਲੋੜ ਅਨੁਸਾਰ- ਤੇਲ
ਵਿਧੀ
1 ਹੁਣ ਆਟੇ ‘ਚ ਲੂਣ ਪਾ ਕੇ ਮਿਲਾ ਲਓ। ਉਸ ਤੋਂ ਬਾਅਦ ਥੋੜਾ-ਥੋੜਾ ਪਾਣੀ ਪਾ ਕੇ ਮਿਲਾ ਕੇ ਨਰਮ ਆਟਾ ਗੁੰਨ੍ਹ ਲਓ। ਪਿਆਜ਼ ਨੂੰ ਬਰੀਕ ਕੱਟ ਲਓ।
2 ਹੁਣ ਆਟੇ ਦੇ ਪੇੜੇ ਬਣਾ ਕੇ ਇਸ ਦੀਆਂ ਰੋਟੀਆਂ ਤਿਆਰ ਕਰੋ।
3 ਹੁਣ ਗਰਮ ਤਵੇ ‘ਤੇ ਰੋਟੀਆਂ ਨੂੰ ਸੇਕ ਲਓ।
4 ਹੁਣ ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ। ਹੁਣ ਉਸ ‘ਚ ਬਰੀਕ ਕੱਟਿਆ ਹੋਇਆ ਲਸਣ ਪਾ ਕੇ 1 ਮਿੰਟ ਤਕ ਪਕਾਓ ਅਤੇ ਕੱਟੀਆਂ ਹੋਈਆਂ ਲਾਲ, ਪੀਲੀਆਂ ਅਤੇ ਹਰੀਆਂ ਸ਼ਿਮਲਾ ਮਿਰਚਾਂ, ਚਿਕਨ ਦੇ ਟੁਕੜੇ, ਲੂਣ ਕਾਲੀ ਮਿਰਚ ਪਾਊਡਰ ਮਿਲਾ ਕੇ 2-3 ਮਿੰਟ ਪਕਾਓ। ਉਸ ਤੋਂ ਬਾਅਦ ਮੱਕੀ ਦੇ ਦਾਣੇ ਮਿਲਾ ਕੇ 1 ਮਿੰਟ ਤਕ ਪਕਾਓ। ਹੁਣ ਵਾਈਟ ਸੋਸ, ਥੋੜਾ ਪਾਣੀ, ਧਨੀਆ ਪੱਤਾ ਮਿਲਾ ਕੇ ਚਿਕਨ ਬਣਨ ਤਕ ਬਣਾ ਲਓ।
5 ਹੁਣ ਇਕ ਰੋਟੀ ‘ਚ ਗੋਭੀ ਦੇ ਪੱਤੇ ਰੱਖ ਕੇ 1 ਜਾਂ 2 ਚਮਚ ਮਿਸ਼ਰਣ ਰੱਖ ਕੇ ਮੋੜ ਕੇ ਟੂਥ ਪਿਕ ਨਾਲ ਬੰਨ੍ਹ ਲਓ। ਇਸ ਤਰ੍ਹਾਂ ਸਾਰੇ ਰੋਲ ਤਿਆਰ ਕਰ ਲਓ। ਇਸ ਤਰ੍ਹਾਂ ਚਿਕਨ ਕਾਰਨ ਰੋਲ ਤਿਆਰ ਹੈ।

LEAVE A REPLY