thudi sahatਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਨੂੰ ਡਾਕਟਰ ਹੁਣ ਤੱਕ ਸੋਇਆ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਆ ਰਹੇ ਹਨ, ਪਰ ਅਮਰੀਕੀ ਖੋਜਾਕਾਰਾ ਦਾ ਦਾਅਵਾ ਹੈ ਕਿ ਸੋਇਆਬੀਨ ਜਾਂ ਉਸ ਤੋਂ ਬਣੇ ਖੁਰਾਕੀ ਪਦਾਰਥਾਂ ਦੇ ਖਾਣ ਨਾਲ ਇਸ ਦੇ ਮੁੜ ਹੋਣ ਦਾ ਖ਼ਤਰਾ ਘਟ ਜਾਂਦਾ ਹੈ। ਜਾਰਜਟਾਊਨ ਕੈਂਸਰ ਸੈਂਟਰ ਦੀ ਲੀਨਾ ਹਿਲਕਿਵੀ ਕਲਾਰਕ ਨੇ ਦੱਸਿਆ ਕਿ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਨੂੰ ਆਮ ਤੌਰ ‘ਤੇ ਸੋਇਆਬੀਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਸੋਇਆਬੀਨ ਦਾ ਭੋਜਨ ਖਾਣ ਨਾਲ ਐਸਟ੍ਰੋਜਨ ਰੋਕੂ ਇਲਾਜ ਵਿੱਚ ਅੜਿੱਕਾ ਪੈਂਦਾ ਹੈ। ਹੁਣ ਤੱਕ ਅਜਿਹਾ ਮੰਨਿਆ ਜਾਂਦਾ ਰਿਹਾ ਹੈ ਕਿ ਸੋਇਆ ਛਾਤੀ ਦੇ ਕੈਂਸਰ ਸੈੱਲ ਨੂੰ ਵਧਾਉਣ ਵਿੱਚ ਸਹਾਇਕ ਹੁੰਦਾ ਹੈ, ਜਿਸ ਕਾਰਨ ਇਲਾਜ ਵਿੱਚ ਅੜਿੱਕਾ ਪੈਂਦਾ ਹੈ। ਤਾਜ਼ਾ ਖੋਜ ਮੁਤਾਬਕ ਸਾਰੀ ਜ਼ਿੰਦਗੀ ਜੈਨੇਸਟਾਈਨ (ਸੋਇਆਬੀਨ ਵਿੱਚ ਮਿਲਣ ਵਾਲਾ ਐਲੀਮੈਂਟ) ਦਾ ਸੇਵਨ ਕਰਨ ਨਾਲ ਛਾਤੀ ਦਾ ਕੈਂਸਰ ਮੁੜ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

LEAVE A REPLY