imagesਸਮੱਗਰੀ
1 ਕੱਪ- ਚੌਲ਼
1/4 ਕੱਪ- ਮਾਹ ਦੀ ਦਾਲ
1 ਕੱਪ-ਦਹੀਂ
2 ਚਮਚ- ਅਦਰਕ ਲਸਣ ਦਾ ਪੇਸਟ
2-3 ਚਮਚ- ਧਨੀਏ ਦੀ ਚਟਨੀ
1 ਚਮਚ- ਇਨੋ ਫ਼ਲਾਂ ਦਾ ਸਲਾਦ
1 ਚਮਚ-ਰਾਈ
10-12 ਕੜੀ ਪੱਤੇ
ਸੁਆਦ ਅਨੁਸਾਰ-ਲੂਣ
ਲੋੜ ਅਨੁਸਾਰ -ਤੇਲ
ਵਿਧੀ
1 ਮਾਂਹ ਦੀ ਦਾਲ ਅਤੇ ਚੌਲ਼ਾਂ ਨੂੰ ਵੱਖ-ਵੱਖ 4-5 ਘੰਟਿਆਂ ਲਈ ਭਿਓਂ ਕੇ ਰੱਖੋ। ਉਸ ਤੋਂ ਬਾਅਦ ਦਹੀਂ, ਚੌਲ਼, ਲੋੜ ਅਨੁਸਾਰ ਪਾਣੀ ਮਿਲਾ ਕੇ ਬਰੀਕ ਪੀਸ ਲਓ।
2 ਹੁਣ ਦਾਲ ਮਿਸ਼ਰਣ ਨੂੰ ਇਕ ਭਾਂਡੇ ‘ਚ ਪਾ ਕੇ 5-6 ਘੰਟੇ ਲਈ ਇਕ ਪਾਸੇ ਰੱਖ ਦਿਓ।
3 ਹੁਣ ਇਕ ਭਾਂਡਾ ਲਓ। ਜਿਸ ‘ਚ ਤੁਸੀਂ ਢੋਕਲਾ ਬਣਾਉਣਾ ਚਾਹੁੰਦੇ ਹੋ। ਉਸ ‘ਚ 2-3 ਛੋਟੇ ਗਲਾਸ ਪਾਣੀ ਦੇ ਪਾਓ ਅਤੇ ਗੈਸ ਘੱਟ ਕਰ ਕੇ ਗਰਮ ਹੋਣ ਲਈ ਰੱਖ ਦਿਓ। ਹੁਣ ਦਾਲ ਦੇ ਮਿਸ਼ਰਣ ਨੂੰ ਲੂਣ, ਅਦਰਕ ਹਰੀ ਮਿਰਚ ਦਾ ਪੇਸਟ ਪਾ ਕੇ ਮਿਲਾਓ। ਉਸ ਤੋਂ ਬਾਅਦ ਇਨੋ ਫ਼ਰੂਟ ਸਲਾਦ ਪਾ ਕੇ ਮਿਲਾਓ। ਹੁਣ ਛਾਲੀ ‘ਚ ਤੇਲ ਲਗਾ ਕੇ ਚਿਕਨਾ ਕਰ ਲਓ ਅਤੇ ਥਾਲੀ ‘ਚ ਅੱਧਾ ਦਾਲ ਦਾ ਮਿਸ਼ਰਣ ਚਾਰਾ ਪਾਸਿਆਂ ‘ਤੇ ਫ਼ੈਲਾਓ ਅਤੇ 5 ਮਿੰਟ ਤਕ ਪਕਾਓ। ਉਸ ਤੋਂ ਬਾਅਦ ਧਨੀਏ ਦੀ ਚਟਨੀ ਪਾਓ ਅਤੇ ਸਾਰੇ ਪਾਸਿਆਂ ‘ਤੇ ਫ਼ੈਲਾ ਦਿਓ। ਉਸ ਤੋਂ ਬਾਅਦ ਦਾਲ ਦਾਲ ਦਾ ਬਚਿਆ ਹੋਇਆ ਮਿਸ਼ਰਣ ਪਾ ਕੇ 10-15 ਤਕ ਪਕਾਓ।
4 ਹੁਣ ਇਕ ਛੋਟੇ ਪੈਨ ‘ਚ ਤੇਲ ਗਰਮ ਕਰੋ। ਹੁਣ ਉਸ ‘ਚ ਰਾਈ ਅਤੇ ਕੜੀ ਪੱਤਾ ਪਾ ਕੇ ਭੁੰਨ੍ਹ ਲਓ।
5 ਹੁਣ ਢੋਕਲੇ ਨੂੰ ਪਲੇਟ ਤੋਂ ਬਾਹਰ ਕੱਢ ਕੇ ਉਸ ‘ਤੇ ਤੁੜਕਾ ਪਾਓ। ਠੰਡਾ ਹੋਣ ਤੋਂ ਬਾਅਦ ਇਨ੍ਹਾਂ ਸੈਂਡਵਿੱਚ ਦੇ ਆਕਾਰ ‘ਚ ਕੱਟ ਲਓ।

LEAVE A REPLY