sports newsਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦਾ ਢਾਂਚਾ ਅਗਲੇ ਸਾਲ ਪੂਰੀ ਤਰ੍ਹਾਂ ਬਦਲ ਸਕਦਾ ਹੈ, ਜੇਕਰ ਜਸਟਿਸ ਆਈ.ਐੱਮ. ਲੋਡਾ ਪੈਨਲ ਦੀਆਂ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ। ਬੀ.ਸੀ.ਸੀ.ਆਈ. ਦੀ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਲੋਡਾ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਪ੍ਰਧਾਨ ਜਸਟਿਸ ਲੋਡਾ ਅਗਲੇ ਸਾਲ 4 ਜਨਵਰੀ ਨੂੰ ਸੁਪਰੀਮ ਕੋਰਟ ‘ਚ ਆਪਣੀ ਰਿਪੋਰਟ ਪੇਸ਼ ਕਰ ਸਕਦੇ ਹਨ। ਜਸਟਿਸ ਲੋਡਾ ਨੇ ਬੀ.ਸੀ.ਸੀ.ਆਈ. ‘ਚ ਵੱਡੇ ਬਦਲਾਵਾਂ ਦੇ ਸੁਝਾਅ ਦਿੱਤੇ ਹਨ।ਮੀਡੀਆ ਰਿਪੋਰਟ ਮੁਤਾਬਕ ਜਸਟਿਸ ਲੋਡਾ ਦੇ ਪ੍ਰਸਤਾਵਾਂ ਨੂੰ ਜੇਕਰ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਬੀ.ਸੀ.ਸੀ. ਆਈ. ਦੇ ਢਾਂਚੇ, ਉਸ ਦੇ ਪ੍ਰਬੰਧਨ ਅਤੇ ਕੰਮ ਕਰਨ ਦੇ ਤੌਰ-ਤਰੀਕੇ ਪੂਰੀ ਤਰ੍ਹਾਂ ਬਦਲ ਜਾਣਗੇ। ਸੁਝਾਵਾਂ ਦੇ ਮੁਤਾਬਕ ਬੀ.ਸੀ.ਸੀ.ਆਈ. ਪ੍ਰਬੰਧਨ ਨੂੰ ਕ੍ਰਿਕਟਰਾਂ ਦੇ ਹੱਥਾਂ ‘ਚ ਸੌਂਪਣਾ, ਨੇਤਾਵਾਂ ਅਤੇ ਕਾਰੋਬਾਰੀਆਂ ਨੂੰ ਪ੍ਰਬੰਧਨ ਤੋਂ ਦੂਰ ਰਖਣਾ, ਹਰ ਸੂਬੇ ‘ਚ ਇਕ ਰਣਜੀ ਟੀਮ ਦਾ ਹੋਣਾ, ਬੋਰਡ ਨੂੰ ਸੋਸਾਇਟੀ ਤੋਂ ਇਕ ਪਬਲਿਕ ਟ੍ਰਸਟ ਦੇ ਰੂਪ ‘ਚ ਬਦਲਣਾ ਸ਼ਾਮਲ ਹਨ।

LEAVE A REPLY