sports newsਸਲਵਾਡੋਰ ਫ਼ੁੱਟਬਾਲ ਟੀਮ ਦੇ ਸਾਬਕਾ ਖਿਡਾਰੀ ਅਲਫ਼ਰੇਡੋ ਪੈਕਿਕੋ ਦੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਥੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ 33 ਸਾਲਾਂ ਦੇ ਪੈਕਿਕੋ ਇਕ ਪਟਰੋਲ ਸਟੇਸ਼ਨ ‘ਤੇ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ। ਕੁਝ ਅਗਿਆਤ ਹਮਲਾਵਰਾਂ ਨੇ ਲਗਾਤਾਰ ਗੋਲੀਬਾਰੀ ਕੀਤੀ ਗਈ, ਜਿਸ ‘ਚ ਪੈਕਿਕੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਲੋਕ ਜਖਮੀ ਹੋ ਗਏ।ਰਾਸ਼ਟਰੀ ਟੀਮ ਤੋਂ ਇਲਾਵਾ ਕਲੱਬ ਫ਼ੁੱਟਬਾਲ ਵਲੋਂ ਵੀ ਡਿਫ਼ੈਂਡਰ ਦੇ ਤੌਰ ‘ਤੇ ਖੇਡਦੇ ਪੈਕਿਕੋ ‘ਤੇ ਮੈਚ ਫ਼ਿਕਸਿੰਗ ਦੇ ਦੋਸ਼ਾਂ ਦੀ ਵਜ੍ਹਾ ਕਰ ਕੇ ਸਲਵਾਡੋਰ ਫ਼ੁੱਟਬਾਲ ਸੰਘ ਨੇ ਸਾਲ 2013 ‘ਚ ਜ਼ਿੰਦਗੀ ਭਰ ਦਾ ਬੈਨ ਲਗਾ ਦਿੱਤਾ ਸੀ।

LEAVE A REPLY