8ਮਾਊਂਟ ਮਾਊਂਗਾਨੀ : ਸ੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਏ ਪਹਿਲੇ ਟੀ-20 ਮੈਚ ਨੂੰ ਨਿਊਜ਼ੀਲੈਂਡ ਦੀ ਟੀਮ ਨੇ 3 ਦੌੜਾਂ ਨਾਲ ਆਪਣੇ ਨਾਮ ਕਰ ਲਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 4 ਵਿਕਟਾਂ ‘ਤੇ 182 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸ੍ਰੀਲੰਕਾ ਦੀ ਟੀਮ 9 ਵਿਕਟਾਂ ‘ਤੇ 179 ਦੌੜਾਂ ਹੀ ਬਣਾ ਸਕੀ।
ਨਿਊਜ਼ੀਲੈਂਡ ਵਲੋਂ ਸਭ ਤੋਂ ਵੱਧ 58 ਦੌੜਾ ਮਾਰਟਿਨ ਗੁਪਟਿਲ ਨੇ ਬਣਾਈਆਂ, ਜਦੋਂ ਕਿ ਵਿਲੀਅਮਸਨ ਨੇ 53 ਅਤੇ ਮੁਨਰੋ ਨੇ 36 ਦੌੜਾ ਦਾ ਯੋਗਦਾਨ ਦਿੱਤਾ।
ਤਿੰਨ ਵਿਕਟਾਂ ਹਾਸਲ ਕਰਨ ਵਾਲੇ ਬੋਲਟ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।

LEAVE A REPLY