kiriti098ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਆਪਣੀ ਫ਼ਿਲਮ ‘ਦਿਲਵਾਲੇ’ ਲਈ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਹੈ। ਸਾਲ 2014 ‘ਚ ਰਿਲੀਜ਼ ਹੋਈ ਫ਼ਿਲਮ ‘ਹੀਰੋਪੰਤੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਦੀ ਫ਼ਿਲਮ ‘ਦਿਲਵਾਲੇ’ ਅਜੇ ਹਾਲ ਹੀ ‘ਚ ਰਿਲੀਜ਼ ਹੋਈ ਹੈ। ਕ੍ਰਿਤੀ ਨੇ ਕਿਹਾ ਹੈ ਕਿ ਡਾਂਸ ਉਸ ਦੇ ਦਿਲ ਦੇ ਕਾਫ਼ੀ ਕਰੀਬ ਹੈ ਅਤੇ ਆਪਣੀ ਪਹਿਲੀ ਮੰਚ ਪੇਸ਼ਕਸ਼ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਤੋਂ ਮਿਲੀ ਪ੍ਰਤੀਕਿਰਿਆ ਤੋਂ ਉਹ ਕਾਫ਼ੀ ਖੁਸ਼ ਹੈ।
ਕ੍ਰਿਤੀ ਨੇ ਪਹਿਲੀ ਵਾਰ ਸਟਾਰ ਗਿਲਡ ਐਵਾਰਡ ਸਮਾਰੋਹ ‘ਚ ਪੇਸ਼ਕਸ਼ ਦਿੱਤੀ ਸੀ। ਕ੍ਰਿਤੀ ਨੇ ਪੁਰਸਕਾਰ ਸਮਾਰੋਹ ‘ਚ ‘ਆ ਰਾਤ ਭਰ’, ‘ਮਨਮਾ ਇਮੋਸ਼ਨ ਜਾਗੇ ਰੇ’, ‘ਅਫ਼ਗਾਨ ਜਲੇਬੀ’ ਵਰਗੇ ਗਾਣਿਆਂ ‘ਤੇ ਪੇਸ਼ਕਸ਼ ਦਿੱਤੀ। ਕ੍ਰਿਤੀ ਨੇ ਕਿਹਾ ਹੈ ਕਿ ਮੈਨੂੰ ਹਮੇਸ਼ਾ ਤੋਂ ਡਾਂਸ ਕਾਫ਼ੀ ਪਸੰਦ ਸੀ ਅਤੇ ਇਹ ਮੰਚ ‘ਤੇ ਮੇਰੀ ਪਹਿਲੀ ਪੇਸ਼ਕਸ਼ ਹੈ।

LEAVE A REPLY