04ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਬੀਤੇ 10 ਸਾਲਾਂ ਦੇ ਕੁਸ਼ਾਸਨ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਹਨੇਰਗਰਦੀ ਤੇ ਅਨਿਸ਼ਚਿਤਤਾ ਦੇ ਪੰਜ ਹੋਰ ਸਾਲਾਂ ਖਿਲਾਫ ਚੇਤਾਵਨੀ ਦਿੱਤੀ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਨੂੰ ਇਕ ਕਾਬਿਲ ਤੇ ਤਜ਼ੁਰਬੇਕਾਰ ਸਰਕਾਰ ਦੀ ਲੋੜ ਹੈ, ਜਿਹੜੀ ਸੂਬੇ ਨੂੰ ਅਕਾਲੀਆਂ ਵੱਲੋਂ ਪੈਦਾ ਕੀਤੀ ਸਮਾਜਿਕ, ਆਰਥਿਕ ਤੇ ਸਿਆਸੀ ਬਦਹਾਲੀ ਤੋਂ ਬਾਹਰ ਕੱਢ ਸਕੇ।
ਇਸ ਲੜੀ ਹੇਠ 40 ਮੁਕਤਿਆਂ ਦੇ ਸ਼ਹੀਦੀ ਦਿਵਸ ਮੌਕੇ ਇਥੇ ਅਯੋਜਿਤ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਪੰਜਾਬੀਆਂ ਨੂੰ ਸਰਕਾਰ ਦੀ ਚੋਣ ਸਾਵਧਾਨੀ ਨਾਲ ਕਰਨ ਦੀ ਚੇਤਾਵਨੀ ਦਿੱਤੀ। ਉਨ•ਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਸੂਬੇ ਨੂੰ ਇਕ ਸਥਿਰ, ਸਾਫ ਤੇ ਕਾਬਿਲ ਸਰਕਾਰ ਦੇ ਸਕਦੀ ਹੈ। ਇਸ ਰੈਲੀ ਦੇ ਇੰਚਾਰਜ਼ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿਲੋਂ ਸਨ।
ਉਨ•ਾਂ ਨੇ ਸਪੱਸ਼ਟ ਕੀਤਾ ਕਿ ਅਕਾਲੀਆਂ ਦਾ ਸੱਤਾ ਤੋਂ ਜਾਣਾ ਤੈਅ ਹੈ ਅਤੇ ਇਹ ਪਹਿਲਾਂ ਤੋਂ ਹੀ ਤੈਅ ਹੋ ਚੁੱਕਾ ਹੈ। ਇਸ ਦੌਰਾਨ ਉਨ•ਾਂ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਾਅਦਿਆਂ ਤੋਂ ਵੀ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਦਿੱਲੀ ‘ਚ ਪਹਿਲਾਂ ਹੀ ਫੇਲ• ਹੋ ਚੁੱਕੇ ਹਨ, ਜਿਨ•ਾਂ ਨੇ ਉਥੇ ਕੁਝ ਨਹੀਂ ਕੀਤਾ ਅਤੇ ਆਪਣਾ ਇਕ ਵੀ ਚੋਣ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੂਬੇ ‘ਚ ਖੇਤੀਬਾੜੀ ਨੂੰ ਮੁੜ ਸਜੀਵ ਕਰਨ, ਨੌਕਰੀਆਂ ਪੈਦਾ ਕਰਨ, ਨਿਵੇਸ਼ ਤੇ ਉਦਯੋਗੀਕਰਨ ਲਈ ਵਾਤਾਵਾਰਨ ‘ਚ ਸੁਧਾਰ ਲਿਆਉਣ, ਸੂਬੇ ਤੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਾਤਮੇ ‘ਤੇ ਜ਼ੋਰ ਦਿੱਤਾ। ਉਨ•ਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਸੱਭ ਦੀ ਬਹੁੜ ਲੋੜ ਹੈ ਤੇ ਸਿਰਫ ਇਕ ਕਾਬਿਲ ਸਰਕਾਰ ਹੀ ਇਹ ਸੱਭ ਮੁਹੱਈਆ ਕਰਵਾ ਸਕਦੀ ਹੈ ਅਤੇ ਅਜਿਹੀ ਸਰਕਾਰ ਸਿਰਫ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।
ਉਨ•ਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ•ਦਿਆਂ ਕਿਹਾ ਕਿ ਬਾਦਲ ਖੁਦ ਨੂੰ ਕਿਸਾਨਾਂ ਦਾ ਨੁਮਾਇੰਦਾ ਦੱਸਦੇ ਹਨ ਤੇ ਉਨ•ਾਂ ਦੇ ਸ਼ਾਸਨ ਦੌਰਾਨ ਕਿਸਾਨਾਂ ਨੂੰ ਸੱਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ•ਾਂ ਨੇ ਕਿਹਾ ਕਿ ਬਾਦਲ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਹਨ, ਦੇਸ਼ ਭਰ ‘ਚ ਸੱਤ ਸਿਤਾਰਾ ਹੋਟਲ ਬਣਾ ਰਹੇ ਹਨ, ਜਦਕਿ ਕਿਸਾਨਾਂ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ•ਾਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਖੇਤੀਬਾੜੀ ਤੇ ਕਿਸਾਨਾਂ ਨੂੰ ਬਚਾਉਣਾ ਪਵੇਗਾ।
ਉਨ•ਾਂ ਨੇ ਕਿਹਾ ਕਿ ਬਾਦਲ ਨੇ ਕਦੇ ਵੀ ਆਪਣੇ ਪਰਿਵਾਰ ਤੇ ਖੁਦ ਤੋਂ ਅੱਗੇ ਨਹੀਂ ਦੇਖਿਆ ਹੈ, ਜਿਹੜੇ ਖੁਦ ਮੁੱਖ ਮੰਤਰੀ ਹਨ, ਇਨ•ਾਂ ਦੇ ਬੇਟੇ ਡਿਪਟੀ ਮੁੱਖ ਮੰਤਰੀ, ਨੂੰਹ ਕੇਂਦਰ ‘ਚ ਮੰਤਰੀ, ਉਸਦਾ ਭਰਾ ਮੰਤਰੀ ਅਤੇ ਇਨ•ਾਂ ਦਾ ਜਵਾਈ ਵੀ ਮੰਤਰੀ ਹੈ। ਜੇ ਤੁਸੀਂ ਇਸ ਸੱਭ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਕਾਂਗਰਸ ਨੂੰ ਸੱਤਾ ‘ਚ ਵਾਪਿਸ ਲਿਆਓ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਬਾਦਲਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਐਸ.ਜੀ.ਪੀ.ਸੀ ਵਰਗੀਆਂ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਕੀਤੇ ਜਾਣ ਦੀ ਨਿੰਦਾ ਵੀ ਕੀਤੀ। ਉਨ•ਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਰਦੇਸ਼ ਦੇ ਰਹੇ ਹਨ। ਉਨ•ਾਂ ਨੇ ਕਿਹਾ ਕਿ ਸਿੱਖ ਸਮਾਜ ਸ੍ਰੀ ਅਕਾਲ ਤਖਤ ਸਾਹਿਬ ਤੇ ਐਸ.ਜੀ.ਪੀ.ਸੀ ਦੇ ਅਧਿਕਾਰਾਂ ਨੂੰ ਦਬਾਉਣ ਤੇ ਦੁਰਵਰਤੋਂ ਕਰਨ ਦੀ ਘਟਨਾ ਲਈ ਕਦੇ ਮੁਆਫ ਨਹੀਂ ਕਰੇਗਾ।
ਆਪ ਆਗੂ ਕੇਜਰੀਵਾਲ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਤੋਂ ਸਵਾਲ ਕੀਤਾ ਕਿ ਦਿੱਲੀ ‘ਚ ਬੀਤੇ ਕਰੀਬ ਇਕ ਸਾਲ ਦੇ ਸ਼ਾਸਨਕਾਲ ਦੌਰਾਨ ਉਨ•ਾਂ ਨੇ ਕੀ ਪ੍ਰਾਪਤੀ ਹਾਸਿਲ ਕੀਤੀ ਹੈ। ਉਨ•ਾਂ ਨੇ ਆਪ ਵੱਲੋਂ ਲੋਕਾਂ ਨੂੰ ਸਰਗਰਮ ਕਰਨ ਅਤੇ ਪ੍ਰਚਾਰ ਲਈ ਕੀਤੇ ਗਏ ਭਾਰੀ ਖਰਚੇ ਦੇ ਸਾਧਨਾਂ ਬਾਰੇ ਵੀ ਸਵਾਲ ਕੀਤੇ ਕਿ ਆਖਿਰਕਾਰ ਕਿਸੇ ਨੇ ਇਨ•ਾਂ ਸਾਰਿਆਂ ਖਰਚਿਆਂ ਲਈ ਅਦਾਇਗੀ ਕੀਤੀ ਹੋਵੇਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਨੂੰ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਨੂੰ ਯਾਦ ਕਰਨ ਲਈ ਕਿਹਾ ਕਿ ਕਿਵੇਂ ਕਿਸਾਨਾਂ ਨੂੰ 24 ਘੰਟਿਆਂ ਅੰਦਰ ਉਨ•ਾਂ ਦੀਆਂ ਫਸਲਾਂ ਦੀ ਅਦਾਇਗੀ ਮਿਲ ਜਾਂਦੀ ਸੀ ਅਤੇ ਕਿਵੇਂ ਉਨ•ਾਂ ਨੇ ਬੀ.ਟੀ ਕਾਟਨ ਲਿਆਉਂਦੀ। ਉਨ•ਾਂ ਨੇ ਕਿਹਾ ਕਿ ਜੇ ਤੁਸੀਂ ਬਾਦਲਾਂ ਦੇ 9 ਸਾਲ ਨਾਲ ਕੈਪਟਨ ਦੇ ਸ਼ਾਸਨਕਾਲ ਦੀ ਤੁਲਨਾ ਕਰੋ, ਤਾਂ ਤੁਸੀਂ ਖੁਦ ਸਹੀ ਫੈਸਲਾ ਲੈਣ ਦੇ ਕਾਬਿਲ ਬਣ ਜਾਓਗੇ। ਉਨ•ਾਂ ਨੇ ਕਿਹਾ ਕਿ ਪਾਰਟੀ ‘ਚ ਇਸ ਪ੍ਰਤੀ ਇਕੋ ਸਮਾਨ ਰਾਏ ਹੈ ਕਿ ਚੋਣਾਂ ਤੋਂ ਬਾਅਦ ਕਿਹੜਾ ਉਨ•ਾਂ ਦੀ ਅਗਵਾਈ ਕਰੇਗਾ।
ਸੀਨੀਅਰ ਆਗੂ ਤੇ ਸਾਬਕਾ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਜਗਮੀਤ ਸਿੰਘ ਬਰਾੜ ਨੇ ਲੋਕਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਜੇ ਉਹ ਪੰਜਾਬ ਦੀ ਅਰਥ ਵਿਵਸਥਾ ਤੇ ਖੇਤੀ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ•ਾਂ ਨੂੰ ਮੁੜ ਤੋਂ ਸੂਬੇ ‘ਚ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਰਕਾਰ ਲਿਆਉਣੀ ਪਵੇਗੀ।
ਇਸ ਦੌਰਾਨ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ, ਲੁਧਿਆਣਾ ਤੋਂ ਮੈਂਬਰ ਲੋਕ ਸਭਾ ਤੇ ਕਨਵੀਨਰ ਪ੍ਰਚਾਰ ਕਮੇਟੀ ਰਵਨੀਤ ਸਿੰਘ ਬਿੱਟੂ, ਸਥਾਨਕ ਵਿਧਾਇਕ ਕਰਨ ਕੌਰ ਬਰਾੜ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਰਾਣਾ ਗੁਰਮੀਤ ਸਿੰਘ ਸੋਢੀ ਤੇ ਕੇਵਲ ਸਿੰਘ ਢਿਲੋਂ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦਮਨ ਬਾਜਵਾ, ਜ਼ਿਲ•ਾ ਪ੍ਰਧਾਨ ਗੁਰਪ੍ਰੀਤ ਸਿੰਘ ਖੂਦੀਆਂ ਨੇ ਵੀ ਸੰਬੋਧਨ ਕੀਤਾ।
ਜਦਕਿ ਹੋਰਨਾਂ ਤੋਂ ਇਲਾਵਾ, ਸ਼ਕੀਲ ਅਹਿਮਦ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ, ਬ੍ਰਹਮ ਮੋਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲਾਲ ਸਿੰਘ, ਹਰੀਸ਼ ਚੌਧਰੀ, ਰਵਨੀਤ ਬਿੱਟੂ, ਅਮਰਪ੍ਰੀਤ ਲਾਲੀ, ਇਕਬਾਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਪਿੰਕੀ, ਸਾਧੂ ਸਿੰਘ ਧਰਮਸੋਤ, ਕੇਵਲ ਢਿਲੋਂ, ਰਾਣਾ ਸੋਢੀ, ਰਾਜਾ ਵੜਿੰਗ, ਕਰਨ ਕੌਰ ਬਰਾੜ, ਰਾਣਾ ਗੁਰਜੀਤ ਸਿੰਘ, ਜਗਮੀਤ ਸਿੰਘ ਬਰਾੜ, ਨਵਤੇਜ਼ ਚੀਮਾ, ਜਗਮੋਹਨ ਸਿੰਘ ਕੰਗ, ਕੁਲਜੀਤ ਨਾਗਰਾ, ਹਰਦਿਆਲ ਕੰਬੋਜ, ਗੁਰ ਇਕਬਾਲ ਕੌਰ ਬਬਲੀ, ਹਰਚੰਦ ਕੌਰ, ਮੁਹੰਮਦ ਸਦੀਕ, ਜੋਗਿੰਦਰ ਪੰਜਗਰਾਈਂ, ਸੁੱਖ ਸਰਕਾਰੀਆ, ਗੁਰਕੀਰਤ ਕੋਟਲੀ, ਅਜੀਤ ਇੰਦਰ ਸਿੰਘ ਮੋਫਰ, ਸੰਗਤ ਸਿੰਘ ਗਿਲਜ਼ੀਆਂ, ਰਜਨੀਸ਼ ਬੱਬੀ, ਸ਼ਿਆਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ, ਕਿੱਕੀ ਢਿਲੋਂ, ਦਰਸ਼ਨ ਸਿੰਘ ਬਰਾੜ, ਜਗਪਾਲ ਸਿੰਘ ਖੰਗੂੜਾ, ਗੁਰਪ੍ਰੀਤ ਸਿੰਘ ਖੂਦੀਆਂ, ਮਹੇਸ਼ ਇੰਦਰ ਸਿੰਘ ਬਾਦਲ ਵੀ ਮੌਜ਼ੂਦ ਰਹੇ।

LEAVE A REPLY