7ਨਵੀਂ ਦਿੱਲੀ: ਦੇਸ਼ ਦੀ ਦਸੰਬਰ ਦੇ ਮਹੀਨੇ ਥੋਕ ਮੁੱਲ ਸੂਚਕਾਂਕ ਉੱਤੇ ਅਧਾਰਤ ਮਹਿੰਗਾਈ ਦਰ ਮਨਫੀ 0.73 ਫੀਸਦ ਰਹੀ , ਜੋ ਨਵੰਬਰ ਵਿੱਚ ਮਨਫੀ1.99 ਫੀਸਦੀ ਸੀ । ਇਹ ਜਾਣਕਾਰੀ ਅੱਜ ਜਾਰੀ ਸਰਕਾਰੀ ਅੰਕੜਿਆਂ ਤੋਂ ਪ੍ਰਾਪਤ ਹੋਈ । ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਥੋਕ ਮੁੱਲ ਸੂਚਕਾਂਕ ਦੇ ਅੰਕੜਿਆਂ ਅਨੁਸਾਰ ਦਸੰਬਰ ਵਿੱਚ ਚੌਲ, ਆਟਾ , ਦਾਲਾਂ , ਆਲੂ , ਪਿਆਜ , ਫਲ ਅਤੇ ਖਣਿਜਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਨਾਲ ਮਹਿੰਗਾਈ ਦਰ ਦਸੰਬਰ ਮਹੀਨੇ ਵਿੱਚ ਘਟੀ ਹੈ । ਖੁਰਾਕੀ ਪਦਾਰਥਾਂ , ਮੋਟਾ ਅਨਾਜ , ਸਬਜ਼ੀਆਂ ਅਤੇ ਮੱਛੀ, ਮਾਸ , ਅੰਡੇ ਤੇ ਦੁੱਧ ਦੀਆਂ ਕੀਮਤਾਂ ਵਧਣ ਨਾਲ ਖਾਧ ਪਦਾਰਥਾਂ ਦੇ ਉਪ ਸੂਚਕਾਂਕ ਵਿੱਚ ਮਹੀਨੇ ਦਰ ਮਹੀਨੇ ਆਧਾਰ ਤੇ 0.6 ਫੀਸਦੀ ਵਾਧਾ ਹੋਇਆ ਹੈ । ਥੋਕ ਮਹਿੰਗਾਈ ਦਰ ਹਾਲੇ ਵੀ ਮਨਫੀ ਹੀ ਹੈ ਪਰ ਇਹ ਘਟ ਕੇ ਮਨਫੀ 0.73 ਫੀਸਦੀ ਦਰਜ ਕੀਤੀ ਗਈ ।

LEAVE A REPLY