2ਨਵੀਂ ਦਿੱਲੀ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ‘ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ’ ਨੂੰ ਦੇਸ਼ ਭਰ ਦੇ ਕਿਸਾਨਾਂ ਲਈ ਇੱਕ ਉਤਸ਼ਾਹ-ਭਰਪੂਰ ਵਾਧਾ ਕਰਾਰ ਦਿੰਦਿਆਂ ਇਸ ਯੋਜਨਾ ਦੀ ਸ਼ਲਾਘਾ ਕੀਤੀ ਹੈ।।
ਇਸ ਮੌਕੇ ਉਨ•ਾਂ ਕਈ ‘ਟਵੀਟਸ’ ਦੀ ਲੜੀ ਰਾਹੀਂ ਆਪਣੇ ਵਿਚਾਰ ਕੁੱਝ ਇਸ ਤਰ•ਾਂ ਸਾਂਝੇ ਕੀਤੇ ਹਨ।।
”ਕਿਸਾਨ ਭੈਣੋ-ਭਰਾਵੋ, ਤੁਸੀਂ ਸਾਰੇ ਜਦੋਂ ਲੋਹੜੀ, ਪੋਂਗਲ, ਬਿਹੂ ਜਿਹੇ ਵੱਖੋ-ਵੱਖਰੇ ਤਿਉਹਾਰ ਮਨਾ ਰਹੇ ਹੋ, ਤਦ ਸਰਕਾਰ ਵੱਲੋਂ ਇੱਕ ਹੋਰ ਭੇਟ – ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ।”।
”ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਹੁਣ ਤੱਕ ਜਿੰਨੀਆਂ ਯੋਜਨਾਵਾਂ ਸਨ, ਉਨ•ਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਤਾਂ ਇਹ ਆਪਣੇ ਵਿੱਚ ਸਮੋਂਦੀ ਹੀ ਹੈ, ਪਰ ਜੋ ਘਾਟਾਂ ਸਨ, ਉਨ•ਾਂ ਦਾ ਇਹ ਪ੍ਰਭਾਵੀ ਹੱਲ ਦਿੰਦੀ ਹੈ।”।
”ਹੁਣ ਤੱਕ ਦੀ ਸਭ ਤੋਂ ਘੱਟ ਪ੍ਰੀਮੀਅਮ ਦਰ, ਸਰਲ ਤਕਨਾਲੋਜੀ ਜਿਹੇ ਮੋਬਾਈਲ ਫ਼ੋਨ ਦਾ ਉਪਯੋਗ ਕਰ ਕੇ ਨੁਕਸਾਨ ਦਾ ਤੁਰੰਤ ਮੁਲੰਕਣ, ਨਿਸ਼ਚਤ ਸੀਮਾ ‘ਚ ਪੂਰੇ ਦਾਅਵੇ ਦਾ ਭੁਗਤਾਨ।”
”ਕਿਸਾਨ ਭੈਣੋ-ਭਰਾਵੋ, ਹੋਰ ਵੀ ਕਈ ਪੱਖਾਂ ਵੱਲ ਵਿਸ਼ੇਸ਼ ਤੌਰ ਉੱਤੇ ਧਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨਾਲ ਜੁੜਨਾ ਸੌਖਾ ਹੈ, ਲਾਭ ਲੈਣਾ ਸੁਖਾਲ਼ਾ ਹੈ। ਤੁਸੀਂ ਜ਼ਰੂਰ ਜੁੜੋ।।
”ਇਹ ਇੱਕ ਇਤਿਹਾਸਕ ਦਿਨ ਹੈ, ਮੇਰਾ ਵਿਸ਼ਵਾਸ ਹੈ ਕਿਸਾਨਾਂ ਦੇ ਕਲਿਆਣ ਤੋਂ ਪ੍ਰੇਰਿਤ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕਿਸਾਨਾਂ ਦੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲਿਆਵੇਗੀ।।
”ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ: ਆਫ਼ਤਾਂ ਦੇ ਘੇਰੇ ਨੂੰ ਵਧਾਇਆ ਗਿਆ – ਹੜ•, ਫ਼ਸਲ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਜਿਹੀਆਂ ਆਫ਼ਤਾਂ ਨੂੰ ਸ਼ਾਮਲ ਕੀਤਾ ਗਿਆ ।

LEAVE A REPLY