6ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਭਾਰਤ ਅਤੇ ਮਾਲਦੀਵ ਵਿਚਕਾਰ ਸਿਹਤ ਖੇਤਰ ਨਾਲ ਜੁੜੀਆਂ ਆਧੁਨਿਕ ਤਕਨੀਕਾਂ ਦੇ ਆਦਾਨ ਪ੍ਰਦਾਨ ਸੰਬੰਧੀ ਆਪਸੀ ਸ਼ਹਿਯੋਗ ਵਧਾਉਣ ਦੇ ਖਰੜੇ ਨੂੰ ਅੰਤਮ ਮੰਜੂਰੀ ਦੇ ਦਿਤੀ ਗਈ |ਸਿਹਤ ਖੇਤਰ ਸਬੰਧੀ ਭਾਰਤ ਅਤੇ ਮਾਲਦੀਵ ਵਿਚਕਾਰ ਇਸ ਮਹੱਤਵਪੂਰਨ ਖਰੜੇ ਨੂੰ ਜਨਵਰੀ 2014 ਵਿੱਚ ਤਿਆਰੀ ਉਪਰੰਤ ਆਪਸੀ ਸਹਿਯੋਗ ਅਤੇ ਇਸਤੇ ਅਮਲ ਲਈ ਦੋਵੇਂ ਦੇਸ਼ਾਂ ਵਲੋਂ ਲਿਖਤੀ ਸਹਮਿਤੀ ਦਿੱਤੀ ਗਈ ਸੀ ।
ਭਾਰਤ ਅਤੇ ਮਾਲਦੀਵ ਵਿਚਕਾਰ ਸਿਹਤ ਖੇਤਰ ਨਾਲ ਸਬੰਧਿਤ ਜਿਸ ਮਸੋਦੇ ਨੂੰ ਆਪਸੀ ਸਹਿਯੋਗ ਨਾਲ ਸਿਰੇ ਚੜਾਉਣ ਲਈ ਅੱਜ ਮੁਕੰਮਲ ਪ੍ਰਵਾਨਗੀ ਦਿੱਤੀ ਗਈ ਹੈ ਉਸ ਅਨੁਸਾਰ ਡਾਕਟਰਾਂ ਨੂੰ ਆਧੁਨਿਕ ਇਲਾਜ ਤਕਨੀਕਾਂ ਅਤੇ ਟ੍ਰੇਨਿੰਗ ਦੇ ਆਦਾਨ ਪ੍ਰਦਾਨ ਤੋਂ ਇਲਾਵਾ ਮੈਡੀਕਲ ਅਫਸਰਾਂ ਅਤੇ ਹੋਰ ਇਸ ਖੇਤਰ ਦੇ ਮਾਹਿਰਾਂ ਦਾ ਆਦਾਨ ਪ੍ਰਦਾਨ ਵੀ ਸ਼ਾਮਿਲ ਹੈ ।
ਇਸ ਤੋਂ ਇਲਾਵਾ ਹੋਰ ਮੱਦਾਂ ਤਹਿਤ ਮਨੁੱਖੀ ਸਰੋਤਾਂ ਦੇ ਵਿਕਾਸ ਵਿੱਚ ਸਹਿਯੋਗ ਅਤੇ ਸਿਹਤ ਦੀ ਦੇਖ ਰੇਖ ਸੁਵਿਧਾਵਾਂ ਦੇ ਵਧੀਆ ਢਾਂਚੇ ਨੂੰ ਸਥਾਪਿਤ ਕਰਨ ਲਈ ਸਹਿਯੋਗ ਦੇਣਾ ਵੀ ਸ਼ਾਮਲ ਹੈ  ਇਸ ਆਪਸੀ ਸਹਿਮਤੀ ਤਹਿਤ ਤਿਆਰ ਕੀਤੇ ਗਏ ਮਸੌਦੇ ਤਹਿਤ ਦੋਵੇਂ ਦੇਸ਼ ਮੈਡੀਕਲ ਅਤੇ ਸਿਹਤ ਖੋਜ ਸੰਬੰਧੀ ਵਿਕਾਸ ਕਾਰਜਾਂ ਵਿੱਚ ਆਪਸ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਹੈਲਥ ਕੇਅਰ ਅਤੇ ਪਬਲਿਕ ਸਿਹਤ ਸੇਵਾਵਾਂ ਸਬੰਧੀ ਮੈਨੇਜਮੈਂਟ ਵੀ ਸਥਾਪਤ ਕਰਨਗੇ ।ਇਸ ਤੋਂ ਇਲਾਵਾ ਦਵਾਈਆਂ ਦੀ ਸਪਲਾਈ ਪ੍ਰਣਾਲੀ ਵਿੱਚ ਜੇਨੇਰਿਕ ਅਤੇ ਜਰੂਰੀ ਮਿਆਰੀ ਦਵਾਈਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲੈਣ ਦੇਣ ਕਰਨਗੇ । ਬਿਮਾਰੀਆਂ ਦੇ ਵਧੀਆ ਇਲਾਜ ਅਤੇ ਸਿਹਤ ਦੇ ਵਿਕਾਸ ਸਬੰਧੀ ਪ੍ਰਭਾਵਸ਼ਾਲੀ ਨੀਤੀ ਤਿਆਰ ਕਰਕੇ ਉਸਨੂੰ ਲਾਗੂ ਕੀਤਾ ਜਾਣਾ ਅਤੇ ਰਿਵਾਇਤੀ ਅਤੇ ਵਧੀਆ ਮਿਆਰ ਦੀਆਂ ਲੋੜੀਂਦੀਆਂ ਦਵਾਈਆਂ ਦੀ ਪੂਰਤੀ ਤੋਂ ਇਲਾਵਾ ਟੈਲੀਮੈਡੀਸਨ ਮੁਹਈਆ ਕਰਨ ਬਾਬਤ ਯੋਗ ਕਦਮ ਚੁੱਕੇ ਜਾਣਗੇ |ਅੱਜ ਪਰਵਾਨ ਹੋਏ ਸਮਝੌਤੇ ਅਨੁਸਾਰ ਇਸ ਤੋਂ ਇਲਾਵਾ ਇਸ ਖੇਤਰ ਨਾਲ ਜੁੜੇ ਹੋਰ ਜਰੂਰੀ ਮਸਲਿਆਂ ਨੂੰ ਆਪਸੀ ਸਹਿਮਤੀ ਨਾਲ ਫੈਸਲਾ ਲੈਕੇ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ।
ਦੋਵਾਂ ਦੇਸ਼ਾਂ ਵਿਚਕਾਰ ਹੋਏ ਇਸ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਵਲੋਂ ਇੱਕ ਦੂਜੇ ਨੂੰ ਹਰ ਸੰਭਵ ਸਹੂਲਤ ਅਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਜ਼ਰੂਰਤ ਪੈਣ ਤੇ ਇਸ ਵਿੱਚ ਲੋੜ ਅਨੁਸਾਰ ਵਾਧਾ ਵੀ ਕੀਤਾ ਜਾਵੇਗਾ , ਖ਼ਾਸ ਕਰ ਮਾਲਦੀਵ ਨੂੰ ਮਨੁੱਖੀ ਸਰੋਤਾਂ ਦੇ ਵਿਕਾਸ ਅਤੇ ਸਿਹਤ ਸੰਭਾਲ ਸਬੰਧੀ ਹਰ ਲੋੜੀਂਦੀ ਮਦਦ ਦਿੱਤੀ ਜਾਵੇਗੀ । ਕੇਂਦਰੀ ਕੈਬਨਿਟ ਵਲੋਂ ਕੀਤੇ ਗਏ ਅੱਜ ਦੇ ਇਹਨਾਂ ਫੈਸਲਿਆਂ ਨਾਲ ਦੋਵੇ ਮੁਲਕਾਂ ਭਾਰਤ ਅਤੇ ਮਾਲਦੀਵ ਵਿਚਕਾਰ ਦੋਸਤੀ ਭਰਪੂਰ ਸਬੰਧ ਗੂੜ•ੇ ਹੋਣਗੇ ਅਤੇ ਆਪਸ ਵਿੱਚ ਭਾਈਚਾਰਕ ਸਾਂਝ ਵੀ ਵਧੇਗੀ ।

LEAVE A REPLY