3ਬ੍ਰਿਸਬੇਨ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਵਸੀ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ 15 ਜਨਵਰੀ ਨੂੰ ਬ੍ਰਿਸਬੇਨ ਵਿਖੇ ਖੇਡਿਆ ਜਾਵੇਗਾ। ਮੇਜ਼ਬਾਨ ਆਸਟ੍ਰੇਲੀਆਈ ਟੀਮ ਪਹਿਲਾ ਮੈਚ ਜਿੱਤ ਕੇ ਲੜੀ ਵਿਚ 1-0 ਨਾਲ ਅੱਗੇ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 8:55 ਵਜੇ ਸ਼ੁਰੂ ਹੋਵੇਗਾ।
ਪਿਛਲੇ ਮੈਚ ਵਿਚ ਹਾਲਾਂਕਿ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਸੀ, ਪਰ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਇੰਡੀਆ ਇਹ ਮੈਚ ਹਾਰ ਗਈ। ਰੋਹਿਤ ਸ਼ਰਮਾ, ਵਿਰਾਟ ਸ਼ਾਨਦਾਰ ਫਾਰਮ ਵਿਚ ਹਨ, ਉਥੇ ਸ਼ਿਖਰ ਧਵਨ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਟੀਮ ਇੰਡੀਆ ਆਸਟ੍ਰੇਲੀਆਈ ਟੀਮ ਦਾ ਕਿਵੇਂ ਟਾਕਰਾ ਕਰਦੀ ਹੈ।

LEAVE A REPLY