1ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਲੋਕਪ੍ਰਿਯ ਗੀਤ ‘ਸਮਝਾਵਾਂ ਨੂੰ ਯੂ-ਟਿਊਬ ‘ਤੇ 5 ਕਰੋੜ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ। ‘ਸਮਝਾਵਾਂ’ ਗੀਤ ਆਲੀਆ ਦੀ 2014 ਦੀ ਰੋਮਾਂਟਿਕ ਕਾਮੇਡੀ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਤੋਂ ਲਿਆ ਗਿਆ ਹੈ, ਜਿਸ ਨੂੰ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ।
ਇਸੇ ਗੀਤ ਨੂੰ ਆਲੀਆ ਨੇ ਜੁਲਾਈ, 2014 ‘ਚ ਗਾਇਆ ਸੀ ਅਤੇ ਵੀਡੀਓ ਸ਼ੇਅਰਿੰਗ ਸਾਈਟ ‘ਤੇ ਪੋਸਟ ਕੀਤਾ ਸੀ। ਸਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਫ਼ਿਲਮ ਦੇ ਗੀਤ ‘ਤੇ ਫ਼ਿਲਮਕਾਰ ਕਰਨ ਜੌਹਰ ਨੇ ਬੀਤੇ ਵੀਰਵਾਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ।
ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ, ”ਗੀਤ ‘ਸਮਝਾਵਾਂ ਅਨਪਲੱਗਡ’ ਨੂੰ 5 ਕਰੋੜ ਵਾਰ ਦੇਖਿਆ ਗਿਆ। ਇਸ ਗੀਤ ਦੀ ਵੀਡੀਓ ‘ਚ ਆਲੀਆ ਕਈ ਦ੍ਰਿਸ਼ਾਂ ਵਿੱਚਾਲੇ ਮੰਚ ‘ਤੇ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਵਿੱਚ ਆਸ਼ੁਤੋਸ਼ ਰਾਣਾ ਅਤੇ ਸਿਧਾਰਥ ਸ਼ੁਕਲਾ ਵਰਗੇ ਕਲਾਕਾਰ ਵੀ ਅਹਿਮ ਕਿਰਦਾਰਾਂ ‘ਚ ਨਜ਼ਰ ਆਏ ਸਨ।

LEAVE A REPLY