6ਚੰਡੀਗੜ : ਆਉਂਦੀਆਂ ਵਿਧਾਨ ਸਭਾ ਚੋਣਾਂ 2017 ਦੌਰਾਨ ਕਿਸਾਨਾਂ ਦੇ ਸਿਆਸੀ ਸਮਰਥਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਕਿਸਾਨ ਭਵਨ ਚੰਡੀਗੜ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਬੀ.ਕੇ.ਯੂ. ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵੱਲੋਂ ਕੀਤੀ ਗਈ, ਜਦਕਿ ਸਾਬਕਾ ਵਿਧਾਇਕ ਤੇ ਕੌਮੀ ਪ੍ਰਧਾਨ ਬੀ.ਕੇ.ਯੂ. ਭੁਪਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।
ਮੀਟਿੰਗ ਦੌਰਾਨ ਸਿਅਸੀ ਪਾਰਟੀਆਂ ਨੂੰ ਸਮਰਥਨ ਦੇਣ ਦੇ ਮੁੱਦੇ ਉਪਰ ਡੂੰਘਾਈ ਨਾਲ ਚਰਚਾ ਕੀਤੀ ਗਈ। ਭਾਵੇਂ ਬੀ.ਕੇ.ਯੂ ਹਮੇਸ਼ਾ ਤੋਂ ਇਕ ਗੈਰ ਸਿਆਸੀ ਸੰਸਥਾ ਰਹੀ ਹੈ, ਪਰ ਉਹ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਉਨ•ਾਂ ਦੀਆਂ ਵਚਨਬੱਧਤਾਵਾਂ ਦੇ ਅਧਾਰ ‘ਤੇ ਚੋਣਾਂ ਵੇਲੇ ਸਮਰਥਨ ਦਿੰਦੀ ਰਹੀ ਹੈ।
ਇਸ ਲੜੀ ਹੇਠ ਆਉਂਦੀਆਂ 2017 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਬਿਗੁਲ ਵਜਾ ਦਿੱਤਾ ਹੈ ਅਤੇ ਸੂਬੇ ਦੀਆਂ ਸਿਆਸਤ ਭੱਖਣ ਲੱਗੀ ਹੈ। ਅਜਿਹੇ ‘ਚ ਬੀ.ਕੇ.ਯੂ ਵਾਸਤੇ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਦੀ ਪਛਾਣ ਕਰਨਾ ਜ਼ਰੂਰੀ ਹੈ, ਜਿਨ•ਾਂ ਨੇ ਬੀਤੇ ਸਮੇਂ ਦੌਰਾਨ ਸਮਾਜਿਕ ਮੁੱਦਿਆਂ ਤੇ ਭ੍ਰਿਸ਼ਟਾਚਾਰ ਨੂੰ ਕਈ ਗੁਣਾਂ ਵਧਾ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਖੇਤੀ ਮੁੱਦਿਆਂ ‘ਤੇ ਮਗਰਮੱਛ ਦੇ ਅੱਥਰੂ ਵਗਾਉਣਾ, ਪਰ ਸੱਤਾ ‘ਚ ਆਉਣ ਤੋਂ ਬਾਅਦ ਤੁਰੰਤ ਆਪਣੇ ਰੰਗ ਬਦਲਣਾ ਸਿਆਸੀ ਪਾਰਟੀਆਂ ਦੀ ਆਦਤ ਬਣ ਗਿਆ ਹੈ।
ਇਸਦੇ ਮੱਦੇਨਜ਼ਰ ਫੈਸਲਾ ਕੀਤਾ ਗਿਆ ਹੈ ਕਿ ਬੀ.ਕੇ.ਯੂ. ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰੇਗੀ, ਜਿਸ ਦੌਰਾਨ ਗੱਲਬਾਤ ਕਰਨ ਵਾਸਤੇ ਭੁਪਿੰਦਰ ਸਿੰਘ ਮਾਨ ਨੂੰ ਅਧਿਕਾਰ ਦਿੱਤੇ ਗਏ ਹਨ। ਇਹ ਵੀ ਵਿਚਾਰ ਕੀਤਾ ਗਿਆ ਕਿ ਬੀ.ਕੇ.ਯੂ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਮਾਨ ਤੌਰ ‘ਤੇ ਦੂਰੀ ਬਣਾਏ ਰੱਖੀ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਬੀ.ਕੇ.ਯੂ ਵੱਲੋਂ ਸਮਰਥਨ ਦੇਣ ਦਾ ਅਧਾਰ ਖੇਤੀ, ਸਮਾਜਿਕ ਤੇ ਸ਼ਾਸਨ ਸਬੰਧੀ ਮੁੱਦਿਆਂ ‘ਤੇ ਆਮ ਰਾਏ ਬਣਨਾ ਰਹੇਗਾ।
ਇਸ ਮੌਕੇ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ, ਗੁਰਬਚਨ ਸਿੰਘ ਬਾਜਵਾ, ਜਨਰਲ ਸਕੱਤਰ ਪੰਜਾਬ, ਸੁਰਜੀਤ ਸਿੰਘ ਕਾਦਗਿਲ ਮੀਤ ਪ੍ਰਧਾਨ, ਸੁਖਦੇਵ ਸਿੰਘ ਝੁਨੇਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਲੱਖੀਵਾਲ ਮੀਤ ਪ੍ਰਧਾਨ, ਸੁੱਚਾ ਸਿੰਘ ਕਾਰਜਕਾਰਨੀ ਮੈਂਬਰ ਪੰਜਾਬ, ਸੁਖਵਿੰਦਰ ਸਿੰਘ ਕਾਹਲੋਂ ਪ੍ਰਧਾਨ ਗੁਰਦਾਸਪੁਰ, ਕੇਵਲ ਸਿੰਘ ਕੰਗ ਪ੍ਰਧਾਨ ਪਠਾਨਕੋਟ, ਇੰਦਰਜੀਤ ਸਿੰਘ ਫੋਜੇਵਾਲ ਪ੍ਰਧਾਨ ਸੰਗਰੂਰ, ਬਲਵੰਤ ਸਿੰਘ ਨਡਿਆਲੀ ਪ੍ਰਧਾਨ ਮੋਹਾਲੀ, ਮਨੋਹਰ ਸਿੰਘ ਕਿਸ਼ਨਗੜ• ਪ੍ਰਧਾਨ ਮਾਨਸਾ, ਹਰਜੀਤ ਸਿੰਘ ਗਰੇਵਾਲ ਪ੍ਰਧਾਨ ਲੁਧਿਆਣਾ, ਗੁਰਦੇਪ ਸਿੰਘ ਮੱਖੂ ਪ੍ਰਧਾਨ ਫਿਰੋਜ਼ਪੁਰ, ਗੁਰਚਰਨ ਸਿੰਘ ਜਨਰਲ ਸਕੱਤਰ ਸੰਗਰੂਰ, ਗੁਰਜੀਤ ਸਿੰਘ ਜਨਰਲ ਸਕੱਤਰ ਸੰਗਰੂਰ, ਜਗਦੀਪ ਸਿੰਘ ਬਲਾਕ ਦੋਰਾਹਾ, ਬਲਬੀਰ ਸਿੰਘ ਜੀਰਾ, ਸੁਖਪਾਲ ਸਿੰਘ, ਬਲਕਾਰ ਸਿੰਘ ਮੋਹਾਲੀ, ਬਲਜੀਤ ਸਿੰਘ ਖੂਨੀਮਾਜਰਾ ਪ੍ਰਧਾਨ ਬਲਾਕ ਖਰੜ ਤੇ ਕੌਲ ਸਿੰਘ ਕੁੰਜਪੁਰ ਵੀ ਮੌਜ਼ੂਦ ਰਹੇ।

LEAVE A REPLY