1ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਸਿਆਸੀ, ਸਮਾਜਿਕ, ਆਰਥਿਕ ਤੇ ਖੇਤੀਬਾੜੀ ਹਾਲਤ ਨੂੰ ਸੁਧਾਰਨ ਦੀ ਦਿਸ਼ਾ ‘ਚ ਇਹ ਰਲੇਵਾਂ ਮੀਲ ਦਾ ਪੱਥਰ ਸਾਬਤ ਹੋਵੇਗਾ।
ਕੈਪਟਨ ਅਮਰਿੰਦਰ ਨੇ ਪੀ.ਪੀ.ਪੀ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਮਿਸ਼ਨ ਇਕ ਹੋਵੇ, ਤਾਂ ਫਿਰ ਰਸਤੇ ਵੱਖ ਵੱਖ ਹੋਣ ਦਾ ਸਵਾਲ ਨਹੀਂ ਰਹਿ ਜਾਂਦਾ।
ਇਸ ਲੜੀ ਹੇਠ ਉਨ•ਾਂ ਨੇ ਕਿਹਾ ਕਿ ਸਾਡਾ ਇਕ ਸਾਂਝੇ ਟੀਚੇ ਹੇਠ ਸਾਂਝਾ ਮਿਸ਼ਨ ਹੈ ਅਤੇ ਹੁਣ ਅਸੀਂ ਇਕੱਠੇ ਇਕੋ ਰਾਹ ‘ਤੇ ਚੱਲਣ ਦਾ ਫੈਸਲਾ ਕੀਤਾ ਹੈ। ਉਨ•ਾਂ ਨੂੰ ਭਰੋਸਾ ਹੈ ਕਿ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰਦਿਆਂ ਪੰਜਾਬ ਦੇ ਮਾਣ ਤੇ ਭਰੋਸੇ ਨੂੰ ਮੁੜ ਕਾਇਮ ਕਰਨ ਦੇ ਟੀਚੇ ਨੂੰ ਹਾਸਿਲ ਕਰਨ ‘ਚ ਕਾਮਯਾਬ ਰਹਾਂਗੇ, ਜਿਸਨੂੰ ਬੀਤੇ 9 ਸਾਲਾਂ ਦੇ ਅਕਾਲੀ ਭਾਜਪਾ ਦੇ ਕੁਸ਼ਾਸਨ ਨੇ ਬੂਰੀ ਤਰ•ਾਂ ਨੁਕਸਾਨ ਪਹੁੰਚਾਇਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਮਨਪ੍ਰੀਤ ਨਾਲ ਸਾਡੇ ਸਮਾਨ ਖਿਆਲ ਹੋਣ ਲਈ ਕਈ ਅਧਾਰ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਮਿੱਲ ਕੇ ਪੰਜਾਬ ਨੂੰ ਸਮਾਜਿਕ, ਸਿਆਸੀ ਤੇ ਆਰਥਿਕ ਅਰਾਜਕਤਾ ਤੋਂ ਬਾਹਰ ਕੱਢ ਸਕਦੇ ਹਨ। ਉਨ•ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ•ਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਬਾਦਲ ਦੇ ਬੇਰਹਿਮ ਕੁਸ਼ਾਸਨ ਹੇਠ ਖੁਦ ਨੂੰ ਬੇਵੱਸ ਮਹਿਸੂਸ ਕਰ ਰਿਹਾ ਹੈ।

LEAVE A REPLY