4ਬ੍ਰਿਸਬੇਨ: ਭਾਰਤੀ ਟੀਮ ਪਹਿਲੇ ਵਨਡੇ ਦੀ ਤਰ•ਾਂ ਅੱਜ ਦੂਸਰਾ ਵਨਡੇ ਮੈਚ ਵੀ ਹਾਰ ਗਈ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ ‘ਤੇ ਫਿਰ ਤੋਂ ਪਾਣੀ ਫਿਰ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੇ 308 ਦੌੜਾਂ ਬਣਾਈਆਂ, ਪਰ ਆਸਟ੍ਰੇਲੀਆਈ ਟੀਮ ਨੇ ਇਹ ਟੀਚਾ ਇਕ ਓਵਰ ਪਹਿਲਾਂ ਹੀ 3 ਵਿਕਟਾਂ ਗਵਾ ਕੇ ਹਾਸਲ ਕਰ ਲਿਆ। ਇਸ ਮੈਚ ਵਿਚ ਨਾ ਕੇਵਲ ਨਾ ਕੇਵਲ ਭਾਰਤੀ ਗੇਂਦਬਾਜ਼ ਲਾਚਾਰ ਨਜ਼ਰ ਆਏ, ਬਲਕਿ ਖਰਾਬ ਫੀਲਡਿੰਗ ਵੀ ਭਾਰਤੀ ਹਾਰ ਦਾ ਕਾਰਨ ਬਣੀ। ਇਸ ਤਰ•ਾਂ ਪੰਜ ਇਕ ਦਿਵਸੀ ਮੈਚਾਂ ਦੀ ਸੀਰੀਜ਼ ਵਿਚ ਆਸਟ੍ਰੇਲੀਆਈ ਟੀਮ 2-0 ਨਾਲ ਅੱਗੇ ਹੋ ਗਈ ਹੈ।
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀਆਂ 124, ਵਿਰਾਟ ਕੋਹਲੀ ਦੀਆਂ 59 ਅਤੇ ਅਜੰਕਿਆ ਰਹਾਨੇ ਦੀਆਂ 89 ਦੌੜਾਂ ਦੀ ਬਦੌਲਤ ਟੀਮ ਇੰਡੀਆ ਨੇ 308 ਦੌੜਾਂ ਬਣਾਈਆਂ। ਜਵਾਬ ਵਿਚ ਆਸਟ੍ਰੇਲੀਆਈ ਟੀਮ ਨੇ ਮਜ਼ਬੂਤ ਸ਼ੁਰੂਆਤ ਕੀਤੀ। ਸਲਾਮੀ ਜੋੜੀ ਐਰੋਨ ਫਿੰਚ ਅਤੇ ਸ਼ਾਨ ਮਾਰਸ਼ ਨੇ 71-71 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਕਪਤਾਨ ਸਟੀਵ ਸਮਿੱਥ ਨੇ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਾਰਜ ਬੇਲੀ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।

LEAVE A REPLY