5ਚੰਡੀਗੜ  : ਪੰਜਾਬ ਤੋਂ ਬਾਹਰ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਵਸਦੇ ਪੰਜਾਬੀਆਂ ਨਾਲ ਸੱਭਿਆਚਾਰਕ ਤੰਦਾਂ ਮਜ਼ਬੂਤ ਬਣਾਉਣ ਅਤੇ ਉਨ•ਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬੀ ਸੱਭਿਆਚਾਰ ਤਾਲਮੇਲ ਬੋਰਡ ਗਠਿਤ ਕਰ ਦਿੱਤਾ ਹੈ ਜਿਸ ਦੇ ਚੇਅਰਮੈਨ ਤੋਂ ਇਲਾਵਾ 10 ਮੈਂਬਰ ਹੋਣਗੇ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਅਵਤਾਰ ਸਿੰਘ ਹਿੱਤ ਨੂੰ ਪੰਜਾਬ ਸੱਭਿਆਚਾਰ ਤਾਲਮੇਲ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ•ਾਂ ਨੇ ਇਸ ਸਬੰਧੀ ਫਾਈਲ ‘ਤੇ ਪਿਛਲੀ ਸ਼ਾਮ ਸਹੀ ਪਾ ਦਿੱਤੀ ਹੈ ਅਤੇ ਨਵੇਂ ਬਣੇ ਬੋਰਡ ਦੇ ਚੇਅਰਮੈਨ ਵਜੋਂ ਸ੍ਰੀ ਹਿੱਤ ਦੀ ਨਿਯੁਕਤੀ ਬਾਰੇ ਰਸਮੀ ਹੁਕਮ ਛੇਤੀ ਹੀ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਜਾਣਗੇ।
ਇਸੇ ਦੌਰਾਨ ਹੀ ਮੁੱਖ ਮੰਤਰੀ ਨੇ ਪੰਜਾਬ ਵਿਮੁਕਤ ਜਾਤੀਆਂ ਭਲਾਈ ਬੋਰਡ ਦਾ ਸ੍ਰੀ ਮੇਜਰ ਸਿੰਘ ਕਲੇਰ ਨੂੰ ਚੇਅਰਮੈਨ ਅਤੇ ਸ੍ਰੀ ਮਨਜੀਤ ਸਿੰਘ ਨੂੰ ਸੀਨੀਅਰ ਉਪ ਚੇਅਰਮੈਨ ਨਿਯੁਕਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਸ. ਬਾਦਲ ਨੇ ਪਰਜਾਪਤ ਭਲਾਈ ਬੋਰਡ ਗਠਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਚੇਅਰਮੈਨ ਤੋਂ ਇਲਾਵਾ 10 ਮੈਂਬਰ ਹੋਣਗੇ। ਇਹ ਬੋਰਡ ਪਰਜਾਪਤ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਏਗਾ। ਮੁੱਖ ਮੰਤਰੀ ਨੇ ਸ੍ਰੀ ਬਾਵਾ ਸਿੰਘ ਗੁਮਾਨਪੁਰ ਨੂੰ ਇਸ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਸ੍ਰੀ ਗਿਆਨ ਚੰਦ, ਸ੍ਰੀ ਪ੍ਰਭਦਿਆਲ, ਸ੍ਰੀ ਰਾਜ ਕੁਮਾਰ ਹਾਂਸ, ਸ੍ਰੀ ਤਰਸੇਮ ਸਿੰਘ ਸਿਆਲਕਾ, ਸ੍ਰੀ ਰਾਜ ਸਿੰਘ ਅਤੇ ਸ੍ਰੀ ਰਜਿੰਦਰ ਗੁੱਡੂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਪੰਜਾਬ ਵਪਾਰੀ ਬੋਰਡ ਦੇ ਮੈਂਬਰ ਵਜੋਂ ਸ੍ਰੀ ਅਨੰਦ ਬਾਂਸਲ ਦੀ ਨਿਯੁਕਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।
ਇਸੇ ਦੌਰਾਨ ਹੀ ਸ੍ਰੀ ਰਣਜੀਤ ਸਿੰਘ ਨੂੰ ਫਿਰੋਜ਼ਪੁਰ ਡਵੀਜ਼ਨ ਤੋਂ ਪ੍ਰਗਤੀਸ਼ੀਲ ਉਤਪਾਦਕਾਂ ਦੀ ਸ਼੍ਰੇਣੀ ਅਧੀਨ ਪੰਜਾਬ ਮੰਡੀ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

LEAVE A REPLY