sports newsਨਵੀਂ ਦਿੱਲੀ: ਬੀ.ਸੀ.ਸੀ.ਆਈ. ਪ੍ਰਧਾਨ ਸ਼ਸ਼ਾਂਕ ਮਨੋਹਰ ਦੀ ਅਗਵਾਈ ਵਾਲੇ ਬੋਰਡ ਦੀ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਨੇ ਦਾਗੀ ਕ੍ਰਿਕਟਰਾਂ ਅਜੀਤ ਚੰਦੀਲਾ ਅਤੇ ਹਿਕੇਨ ਸ਼ਾਹ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ਹੈ।     ਕਮੇਟੀ ਨੇ ਅਜੀਤ ਚੰਦੀਲਾ ‘ਤੇ ਸਾਰੀ ਜ਼ਿੰਦਗੀ ਲਈ ਜਦੋਂਕਿ ਹਿਕੇਨ ਸ਼ਾਹ ‘ਤੇ ਪੰਜ ਸਾਲ ਦਾ ਬੈਨ ਲਗਾਇਆ ਹੈ।ਇਸ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ‘ਚ ਮਨੋਹਰ ਦੇ ਨਾਲ ਜਿਓਤੀਰਾਦਿੱਤਿਆ ਅਤੇ ਨਿਰੰਜਨ ਸ਼ਾਹ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਚੰਦੀਲਾ ਨੂੰ 2013 ‘ਚ ਆਈ.ਪੀ.ਐੱਲ. ਮੈਚਾਂ ‘ਚ ਸਪਾਟ ਫ਼ਿਕਸਿੰਗ ਕਰਨ ਦੇ ਦੋਸ਼ਾਂ ‘ਚ ਰਾਜਸਥਾਨ ਰਾਇਲਸ ਦੇ ਆਪਣੇ ਸਾਥੀਆਂ ਸ਼੍ਰੀਸੰਥ ਅਤੇ ਅੰਕਿਤ ਚਵਹਾਣ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼੍ਰੀਸੰਥ ਅਤੇ ਚਵਹਾਣ ‘ਤੇ ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਸਾਰੀ ਜ਼ਿੰਦਗੀ ਲਈ ਪਾਬੰਦੀ ਲਗਾਈ ਹੋਈ ਹੈ।
ਇਸ ਤੋਂ ਪਹਿਲਾਂ ਕਮੇਟੀ ਦੇ ਨਾਲ ਹੋਈ ਸੁਣਵਾਈ ਦੇ ਬਾਅਦ ਚੰਦੀਲਾ ਨੇ ਕਿਹਾ ਸੀ, ‘ਨਵੀਂ ਅਨੁਸ਼ਾਸਨ ਕਮੇਟੀ ਦੇ ਮੈਂਬਰਾਂ ਨੇ ਵੀ ਮੈਨੂੰ ਉਹੀ ਸਵਾਲ ਕੀਤੇ ਜੋ ਦਿੱਲੀ ਪੁਲਿਸ ਨੇ ਕੀਤੇ ਸਨ। ਮੈਂ ਜੋ ਦਿੱਲੀ ਪੁਲਿਸ ਨੂੰ ਦੱਸਿਆ ਉਹੀ ਉਨ੍ਹਾਂ ਨੂੰ ਦੱਸ ਦਿੱਤਾ ਹੈ। ਸਾਰੇ ਜਾਣਦੇ ਹਨ ਕਿ ਅਦਾਲਤ ਨੇ ਕੀ ਕਿਹਾ ਸੀ। ਮੈਨੂੰ ਇਸ ਨਵੀਂ ਕਮੇਟੀ ਤੋਂ ਨਿਆਂ ਦੀ ਉਮੀਦ ਹੈ।

LEAVE A REPLY