sports newsਨਵੀਂ ਦਿੱਲੀ:ਦਰਸ਼ਕ ਭਾਵੇਂ ਹੀ ਬਿੱਗ ਸ਼ੋਅ ਤੇ ਰੋਮਨ ਰੀਗਨਸ ਵਿਚਾਲੇ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਭਾਰਤੀ ਪਹਿਲਵਾਨਾਂ ਨੇ ਵੀ ਇੱਥੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਡਬਲਯੂ. ਡਬਲਯੂ. ਈ. ਲਾਈਵ ਪ੍ਰੋਗਰਾਮ ਵਿੱਚ ਆਪਣਾ ਪ੍ਰਭਾਵ ਛੱਡਿਆ। ਭਾਰਤੀ ਪਹਿਲਵਾਨਾਂ ਨੇ ਜਿਵੇਂ ਹੀ ਰਿੰਗ ਵਿੱਚ ਪ੍ਰਵੇਸ਼ ਕੀਤਾ, ਦਰਸ਼ਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।ਕਿਸ਼ਨ ਰਫ਼ਤਾਰ ਅਰਥਾਤ ਲਵਪ੍ਰੀਤ ਸਿੰਘ ਨੇ ਆਪਣੇ ਵਿਰੋਧੀ ਜੈਸਨ ਜੋਰਡਨ ਨੂੰ ਹਰਾਇਆ, ਜਿਸ ਤੋਂ ਬਾਅਦ ਸਤੇਂਦਰ (ਜੀਤਾ ਰਾਮ) ਨੇ ਚਾਡ ਗਾਬਲੇ ਨੂੰ ਹਰਾਇਆ। ਉਨ੍ਹਾਂ ਨੇ ਇਸ ਜਿੱਤ ਨਾਲ ਸਾਬਤ ਕੀਤਾ ਕਿ ਉਹ ਸਿਰਫ਼ ਨੰਬਰ ਵਧਾਉਣ ਲਈ ਨਹੀਂ ਆਏ ਹਨ।ਦਰਸ਼ਕ ਕਾਫ਼ੀ ਉਤਸ਼ਾਹਿਤ ਦਿਖੇ ਜਦਕਿ ਉਨ੍ਹਾਂ ਦਾ ਪਸੰਦੀਦਾ ਜਾਨ ਸੀਨਾ ਮੋਢੇ ਦੀ ਸੱਟ ਕਾਰਨ ਇਸ ਵਿੱਚ ਨਹੀਂ ਆ ਸਕਿਆ। ਭਾਰਤ ਵਿੱਚ 13 ਸਾਲ ਬਾਅਦ ਇਹ ਪ੍ਰਤੀਯੋਗਿਤਾ ਹੋ ਰਹੀ ਹੈ।

LEAVE A REPLY