4ਮੈਲਬੋਰਨ: ਆਸਟਰੇਲੀਆ ਨੇ ਭਾਰਤ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਆਪਣੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਆਸਟਰੇਲੀਅਨ ਕਪਤਾਨ ਸਟੀਵ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ ਐਡੀਲੇਡ ‘ਚ 26 ਜਨਵਰੀ ਨੂੰ ਹੋਣ ਵਾਲੇ ਪਹਿਲੇ ਹੀ ਮੈਚ ‘ਚ ਖੇਡਣਗੇ। ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ਼ 3 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਅਰਾਮ ਦਿੱਤਾ ਗਿਆ ਹੈ।
ਇਸ ਸੀਰੀਜ਼ ਲਈ ਆਸਟਰੇਲੀਆ ਦੇ ਸ਼ਾਨਦਾਰ ਖਿਡਾਰੀ ਸ਼ੇਨ ਵਾਟਸਨ ਦੀ ਵਾਪਸੀ ਹੋਈ ਹੈ।ਆਸਟਰੇਲੀਆ ਦੇ ਚੋਣਕਰਤਾ ਰੋਡ ਮਾਰਸ਼ ਨੇ ਕਿਹਾ, ‘ਸ਼ੇਨ ਵਾਟਸਨ ਨੂੰ ਉਨ੍ਹਾਂ ਦੇ ਕ੍ਰਿਕਟ ਦੇ ਤਜੁਰਬੇ ਨੂੰ ਦੇਖਦੇ ਹੋਏ ਟੀਮ ‘ਚ ਵਾਪਸ ਬੁਲਾਇਆ ਗਿਆ ਹੈ। ਉਹ ਟੀਮ ‘ਚ ਇਕ ਮਜਬੁਤ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ। ਸਿਡਨੀ ਥੰਡਰ ਵਲੋਂ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।’ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਮੈਲਬੋਰਨ ‘ਚ 29 ਜਨਵਰੀ ਨੂੰ ਅਤੇ ਤੀਜਾ ਤੇ ਆਖਰੀ ਮੈਚ 31 ਜਨਵਰੀ ਨੂੰ ਸਿਡਨੀ ‘ਚ ਖੇਡਿਆ ਜਾਵੇਗਾ। ਆਸਟਰੇਲੀਆ ਦੀ ਟੀਮ ਇਸ ਤਰ੍ਹਾਂ ਹੈ: -ਏਰਾਨ ਫ਼ਿੰਚ (ਕਪਤਾਨ),  ਸਕਾਟ ਬੋਲੈਂਡ, ਕੈਮਰਨ ਬਾਇਸ, ਜੇਮਸ ਫ਼ਾਕਨਰ, ਜਾਨ ਹੇਸਟਿੰਗਸ, ਟ੍ਰੇਵਿਸ ਹੇਡ, ਨਾਥਨ ਲਿਓਨ, ਕ੍ਰਿਸ ਲਿਨ, ਗਲੈਨ ਮੈੱਕਸਵੈਲ, ਸ਼ਾਨ ਮਾਰਸ਼, ਕੇਨ ਰਿਚਰਡਸਨ, ਸਟੀਵ ਸਮਿਥ, ਸ਼ਾਨ ਟੈਟ, ਐਂਡ੍ਰਿਊ ਟਾਯ, ਮੈਥਿਊ ਵੇਡ, ਡੇਵਿਡ ਵਾਰਨਰ ਅਤੇ ਸ਼ੇਨ ਵਾਟਸਨ।

LEAVE A REPLY