imagesਸਮੱਗਰੀ
1 ਕੱਪ-  ਸੋਇਆਬੀਨ ਦਾ ਆਟਾ
2 ਚਮਚ- ਸੂਜੀ
1 ਚਮਚ- ਅਦਰਕ ਦਾ ਪੇਸਟ
1 ਚਮਚ- ਲਾਲ ਮਿਰਚ ਪਾਊਡਰ
ਅੱਧਾ ਚਮਚ- ਹਲਦੀ
ਸੁਆਦ ਅਨੁਸਾਰ -ਲੂਣ
1 ਕੱਪ- ਬਰੀਕ ਕੱਟਿਆ ਧਨੀਆ
ਤੇਲ
ਵਿਧੀ
ਸਭ ਤੋਂ ਪਹਿਲਾਂ ਇਕ ਭਾਂਡੇ ‘ਚ ਸੋਇਆਬੀਨ ਦਾ ਆਟਾ, ਲੂਣ, ਸੂਜੀ, ਅਦਰਕ ਦਾ ਪੇਸਟ, ਲਾਲ ਮਿਰਚ ਪਾਊਡਰ, ਹਲਦੀ, ਧਨੀਆ ਪੱਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਉਸ ਤੋਂ ਬਾਅਦ ਥੋੜਾ ਪਾਣੀ ਪਾਣੀ ਮਿਲਾ ਕੇ ਡੋਸੇ ਦਾ ਘੋਲ ਤਿਆਰ ਕਰ ਲਓ ਅਤੇ 10-15 ਮਿੰਟ ਲਈ ਇਕ ਪਾਸੇ ‘ਤੇ ਰੱਖ ਦਿਓ। ਹੁਣ ਡੋਸਾ ਬਣਾਉਣ ਲਈ ਨਾਨਸਟਿਕ ਤਵਾ ਗੈਸ ‘ਤੇ ਰੱਖ ਕੇ ਗਰਮ ਕਰੋ ਅਤੇ ਤਵੇ ‘ਤੇ ਥੋੜਾ ਜਿਹਾ ਤੇਲ ਪਾ ਕੇ ਚਾਰੇ ਪਾਸਿਆਂ ‘ਤੇ ਫ਼ੈਲਾ ਲਓ। ਹੁਣ ਘੋਲ ਦਾ ਮਿਸ਼ਰਣ ਤਵੇ ‘ਤੇ ਫ਼ੈਲਾਓ ਅਤੇ ਚਮਚ ਦੀ ਸਹਾਇਤਾ ਨਾਲ ਗੋਲ- ਗੋਲ ਘੁਮਾਓ ਅਤੇ ਡੋਸੇ ਨੂੰ ਪਤਲਾ ਫ਼ੈਲਾਓ। ਲਓ ਜੀ ਤੁਹਾਡਾ ਗਰਮ-ਗਰਮ ਸੋਇਆਬੀਨ ਦਾ ਡੋਸਾ ਤਿਆਰ ਹੈ।

LEAVE A REPLY