3ਪਣਜੀ :  ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਹੈ ਕਿ ਦੇਸ਼ ਵਿਚ ਅੱਤਵਾਦੀ ਹਮਲਿਆਂ ‘ਤੇ ਰੋਕ ਯਕੀਨੀ ਕਰਨਾ ਮੌਜੂਦਾ ਸਰਕਾਰ ਦਾ ਟੀਚਾ ਹੈ। ਪ੍ਰਭੂ ਕੱਲ ਇੱਥੇ ਕੌਮੀ ਸੁਰੱਖਿਆ ਫੋਰਮ ਦੀ ਗੋਆ ਇਕਾਈ ਵਲੋਂ ਆਯੋਜਿਤ ‘ਰੋਲ ਆਫ ਗੁੱਡ ਗਵਰਨੈਂਸ ਇਨ ਨੈਸ਼ਨਲ ਸਕਿਓਰਿਟੀ’ ਵਿਸ਼ੇ ਇਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਪੈਰਿਸ ਹਮਲੇ ਦੀ ਘਟਨਾ ਸਮੁੱਚੇ ਵਿਸ਼ਵ ‘ਚ ਮੀਡੀਆ ਦੀ ਸੁਰਖੀਆਂ ਬਣੀ ਪਰ ਬਾਅਦ ਵਿਚ ਅੱਤਵਾਦੀ ਹਮਲਿਆਂ ਦੀ ਧਮਕੀ ਮਿਲਣ ‘ਤੇ ਇਸ ਨੂੰ ਅਸਫਲ ਕਰਨ ਸੰਬੰਧੀ ਖਬਰਾਂ ਨੂੰ ਸੁਰਖੀਆਂ ਵਿਚ ਥਾਂ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਸਰਕਾਰ ਅੱਤਵਾਦ ਦੇ ਸਰੋਤਾਂ ਨੂੰ ਤੋੜਨਾ ਚਾਹੁੰਦੀ ਹੈ। ਅਸੀਂ ਅੱਤਵਾਦ ‘ਤੇ ਰੋਕਥਾਮ ਯਕੀਨੀ ਕੀਤੇ ਜਾਣ ਦੇ ਪੱਖ ਵਿਚ ਹਾਂ। ਰੇਲ ਮੰਤਰੀ ਨੇ ਕਿਹਾ ਕਿ ਸਰਕਾਰ ਦੀ ‘ਮੇਕ ਇਨ ਇੰਡੀਆ’ ਨੀਤੀ ਜ਼ਰੀਏ ਦੇਸ਼ ਰੱਖਿਆ ਸਮੱਗਰੀਆਂ ਦੇ ਦਰਾਮਦਕਾਰ ਦੀ ਜਗ੍ਹਾ ਸਭ ਤੋਂ ਵੱਡਾ ਬਰਾਮਦਕਾਰ ਹੋਵੇਗਾ। ਦੇਸ਼ ਨੂੰ ਮਜ਼ਬੂਤ ਸੰਗਠਿਤ ਸੁਰੱਖਿਆ ਲਈ ਇਕ ਆਰਥਿਕ ਸ਼ਕਤੀ ਬਣਾਉਣ ਦੀ ਲੋੜ ਹੈ।

LEAVE A REPLY