1ਨਵੀਂ ਦਿੱਲੀ— ਸਰਹੱਦ ਪਾਰੋਂ ਘੁਸਪੈਠ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਭਾਰਤ-ਪਾਕਿ ਸਰਹੱਦ ‘ਤੇ ਇਜ਼ਰਾਈਲ ਵਾਂਗ ਸੁਰੱਖਿਅਤ ਵਾੜ ਲਗਾਈ ਜਾ ਸਕਦੀ ਹੈ। ਸਰਕਾਰ ਪੰਜਾਬ ਅਤੇ ਜੰਮੂ ‘ਚ ਸੰਵੇਦਨਸ਼ੀਲ ਸੀਮਾਵਾਂ ‘ਤੇ ਅਜਿਹੇ ਅਵਰੋਧਕ ਲਗਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ।
ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਨੂੰ ਬਿਲਕੁਲ ਖ਼ਤਮ ਕਰਨ ਦੇ ਮੁੱਦੇ ‘ਤੇ ਕਈ ਬੈਠਕਾਂ ਹੋਈਆਂ ਹਨ, ਜਿਨ੍ਹਾਂ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰਾਸ਼ਟਰੀ ਸੁਰੱਖਿਆ ਅਜੀਤ ਡੋਭਾਲ ਸਮੇਤ ਚੋਟੀ ਦੇ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਬੈਠਕਾਂ ‘ਚ ਭਾਰਤ-ਪਾਕਿ ਸੀਮਾ ‘ਤੇ ਇਜ਼ਰਾਈਲ ਵਾਂਗ ਨਿਗਰਾਨੀ ਪ੍ਰਣਾਲੀ ਅਪਣਾਉਣ ਬਾਰੇ ਵਧੇਰੇ ਚਰਚਾ ਹੋਈ ਹੈ।
ਗੌਰਤਲਬ ਹੈ ਕਿ ਸਰਹੱਦ ‘ਤੇ ਸਭ ‘ਤੇ ਵਧੀਆ ਸੁਰੱਖਿਆ ਤਕਨੀਕਾਂ ਨੂੰ ਲੈ ਕੇ ਇਜ਼ਰਾਈਲ ਦੀ ਦੁਨੀਆਂ ਭਰ ‘ਚ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਹ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਇਨਸਾਨ ਤੋਂ ਜ਼ਿਆਦਾ ਤਕਨੀਕ ‘ਤੇ ਨਿਰਭਰ ਕਰਦਾ ਹੈ।

LEAVE A REPLY