4ਵਾਸਿੰਗਟਨ,   ਅਮਰੀਕਾ ਦੇ ਪੂਰਬੀ ਹਿੱਸੇ ਵਿਚ ਬਰਫੀਲੇ ਤੂਫਾਨ ਸਨੋਜਿਲਾ ਨੇ ਕਹਿਰ ਵਰ੍ਹਾਇਆ ਹੋਇਆ ਹੈ ਅਤੇ ਘੱਟੋ-ਘੱਟ 25 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਭਾਰੀ ਮਾਤਰਾ ਵਿਚ ਬਰਫ ਸੜਕਾਂ ਤੇ ਹੋਰ ਥਾਵਾਂ ‘ਤੇ ਜੰਮੀ ਹੋਈ ਹੈ। ਰਾਜਧਾਨੀ ਵਾਸ਼ਿੰਗਟਨ ਅਜੇ ਵੀ ਬਰਫ ਦੀ ਲਪੇਟ ਵਿਚ ਹੈ ਅਤੇ ਅੱਜ ਵੀ ਇਥੇ ਸਰਕਾਰੀ ਦਫਤਰ ਅਤੇ ਸਕੂਲ ਬੰਦ ਰਹੇ। ਇਸ ਬਰਫੀਲੇ ਤੂਫਾਨ ਕਾਰਨ ਲਗਭਗ ਸਾਢੇ ਅੱਠ ਕਰੋੜ ਲੋਕ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

LEAVE A REPLY