2ਆਸਟਰੇਲੀਆ ਖਿਲਾਫ਼ ਖਤਮ ਹੋਈ ਵਨ ਡੇਅ ਸੀਰੀਜ਼ ‘ਚ 441 ਦੌੜਾਂ ਬਣਾ ਕੇ ਮੈਨ ਆਫ਼ ਦਿ ਸੀਰੀਜ਼ ਬਣਨ ਵਾਲੇ ਰੋਹਿਤ ਸ਼ਰਮਾ ਇਸ ਗੱਲ ਤੋਂ ਕਾਫ਼ੀ ਨਿਰਾਸ਼ ਹਨ ਕਿ ਉਨ੍ਹਾਂ ਦੀ ਟੀਮ ਖਾਸ ਮੌਕਿਆਂ ਦਾ ਫ਼ਾਇਦਾ ਨਹੀਂ ਚੁੱਕ ਸਕੀ, ਜਿਸ ਕਰ ਕੇ ਭਾਰਤੀ ਟੀਮ ਨੂੰ ਸੀਰੀਜ਼ ‘ਚ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰੋਹਿਤ ਨੇ ਬੀ. ਸੀ. ਸੀ. ਆਈ. ਟੀ. ਵੀ. ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕਈ ਚੀਜ਼ਾਂ ਬਹੁਤ ਵਧੀਆ ਕੀਤੀਆਂ ਪਰ ਛੋਟੇ-ਛੋਟੇ ਮੌਕਿਆਂ ਦਾ ਅਸੀਂ ਪੂਰੀ ਤਰ੍ਹਾਂ ਫ਼ਾਇਦਾ ਨਹੀਂ ਚੁੱਕ ਸਕੇ, ਜੋ ਕਾਫ਼ੀ ਨਿਰਾਸ਼ਾਜਨਕ ਹੈ। ਜੇਕਰ ਅਸੀਂ ਉਨ੍ਹਾਂ ਮੌਕਿਆ ਦਾ ਫ਼ਾਇਦਾ ਚੁੱਕਿਆ ਹੁੰਦਾ ਤਾਂ ਸੀਰੀਜ਼ ਦਾ ਰਿਜ਼ਲਟ ਕੁਝ ਹੋਰ ਹੋ ਸਕਦਾ ਸੀ। ਇਹ ਸੁਣ ਕੇ ਵਧੀਆ ਲੱਗਦਾ ਹੈ ਕਿ ਮੈਂ ਇਸ ਸੀਰੀਜ਼ ‘ਚ 441 ਦੌੜਾਂ ਬਣਾਈਆਂ ਪਰ ਅਸੀਂ ਸੀਰੀਜ਼ 4-1 ਨਾਲ ਹਾਰ ਗਏ ਜਿਸ ਦੀ ਸਾਨੂੰ ਉਮੀਦ ਵੀ ਨਹੀਂ ਸੀ।’ ਉਨ੍ਹਾਂ ਇਹ ਵੀ ਕਿਹਾ ‘ਨਿਜੀ ਤੌਰ ‘ਤੇ ਮੈਨੂੰ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ੀ ਹੈ ਕਿਉਂਕਿ ਮੈਂ ਦੱਖਣੀ ਅਫ਼ਰੀਕਾ ਖਿਲਾਫ਼ ਟੈਸਟ ਸੀਰੀਜ਼ ‘ਚ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਸਕਿਆ। ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਮਿਲੀ ਜਿੱਤ ਸਾਡੀ ਟੀਮ ਲਈ ਵਧੀਆ ਸ਼ੁਰੂਆਤ ਹੈ।’

LEAVE A REPLY