2ਨਵੀਂ  ਦਿੱਲੀ  : ਕੇਂਦਰੀ ਬਿਜਲੀ, ਕੋਇਲਾ ਅਤੇ ਨਵੀਨੀਕਰਨ ਊਰਜਾ ਰਾਜ ਮੰਤਰੀ ਸ਼੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਥਰਮਲ ਪਾਵਰ ਯਾਨੀ ਤਾਪ ਊਰਜਾ ਦੀ 30,000 ਮੈਗਾਵਾਟ ਤੋਂ ਵੱਧ ਸਮਰੱਥਾ ਦਾ ਵਾਧਾ ਹੋਇਆ ਹੈ। ਕੋਲਕਾਤਾ ਵਿੱਚ ਇੰਡੀਅਨ ਚੈਂਬਰ ਆਫ ਕਾਮਰਸ ਵੱਲੋਂੋ ਆਯੋਜਿਤ ਪ੍ਰਸਪਰ ਇਜਲਾਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਰਾਸ਼ਟਰ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਦੀ ਸਭ ਤੋਂ ਮਹੱਤਵਪੂਰਨ ਸਮੱਗਰੀ ਹੋਣ ਦੇ ਨਾਤੇ ਸਰਕਾਰ ਬਿਜਲੀ ਦੇ ਖੇਤਰ ਉਤੇ ਬਹੁਤ ਜੋਰ ਦੇ ਰਹੀ ਹੈ। ਉਨਾਂ• ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦਾ ਕੋਇਲਾ ਉਤਪਾਦਨ 9.6 ਫੀਸਦ ਤੋਂ ਕਾਫ਼ੀ ਵੱਧ ਗਿਆ ਹੈ ਜਿਸ ਨਾਲ ਕੋਇਲੇ ਦੇ ਸਾਡੇ ਦਰਾਮਦ ਵਿੱਚ ਵਰਨਣਯੋਗ ਕਮੀ ਹੋਈ ਹੈ ਅਤੇ ਹੁਣ ਸਾਡਾ ਮੰਤਰਾਲਾ ਕੋਇਲੇ ਲਈ ਅਤੇ ਹੋਰ ਵੱਧ ਮੰਡੀਕਰਨ ਸਹੂਲਤਾਂ ਉਤੇ ਜ਼ੋਰ ਦੇ ਰਿਹਾ ਹੈ।

LEAVE A REPLY