3ਅਜੇ ਜੇਲ੍ਹ ਦੀਆਂ ਰੋਟੀਆਂ ਖਾਏਗਾ ਬਾਦਲਾਂ ਦਾ ਕਰੀਬੀ ਡੋਡਾ
ਫਾਜ਼ਿਲਕਾ : ਅਬੋਹਰ ਕਾਂਡ ਦੇ ਮੁਲਜ਼ਮ ਸ਼ਰਾਬ ਕਾਰੋਬਾਰੀ ਤੇ ਅਕਾਲੀ ਦਲ ਦੇ ਕਰੀਬੀ ਸ਼ਿਵ ਲਾਲ ਡੋਡਾ ਨੂੰ ਅਦਾਲਤ ਨੇ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅੱਜ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਡੋਡਾ ਨੂੰ ਫ਼ਾਜ਼ਿਲਕਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ਿਵ ਲਾਲ ਡੋਡਾ, ਅਮਿਤ ਡੋਡਾ ਤੇ ਮਾਮਲੇ ਦੇ ਮੁੱਖ ਮੁਲਜ਼ਮ ਹੈਰੀ ਦੇ ਪੌਲੀਗ੍ਰਾਫੀ ਟੈਸਟ ਲਈ ਦਾਇਰ ਕੀਤੀ ਪਟੀਸ਼ਨ ‘ਤੇ ਅਗਲੀ ਸੁਣਵਾਈ 15 ਫ਼ਰਵਰੀ ਨੂੰ ਹੋਵੇਗੀ।
ਅਬੋਹਰ ਕਾਂਡ ਵਿਚ ਸ਼ਿਵ ਲਾਲ ਡੋਡਾ ਦੇ ਫਾਰਮ ‘ਤੇ ਮਾਰੇ ਗਏ ਭੀਮ ਟਾਂਕ ਦੇ ਪਰਿਵਾਰ ਨੇ ਅਦਾਲਤ ਵਿਚ ਸਾਰੇ ਮੁਲਜ਼ਮਾਂ ਦਾ ਨਾਰਕੋ ਟੈਸਟ ਕਰਵਾਏ ਜਾਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਤੇ ਵੀ ਅਦਾਲਤ ਵੱਲੋਂ ਪੁਲਿਸ ਦੀ ਪਟੀਸ਼ਨ ਦੇ ਨਾਲ ਹੀ 15 ਫ਼ਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸ਼ਿਵਲਾਲ ਡੋਡਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਡੋਡਾ ਨੇ ਫਾਜ਼ਿਲਕਾ ਦੇ ਐਸਐਸਪੀ ਸਾਹਮਣੇ ਆਤਮ-ਸਮਰਪਣ ਕੀਤਾ ਸੀ। ਜ਼ਿਕਰਯੋਗ ਹੈ ਕਿ ਅਬੋਹਰ ਵਿਚ 11 ਦਸੰਬਰ ਨੂੰ ਦੋ ਨੌਜਵਾਨਾਂ ਭੀਮ ਤੇ ਜੰਟਾ ਦੇ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ‘ਤੇ ਹੱਥ ਪੈਰ ਕੱਟ ਦਿੱਤੇ ਗਏ ਸਨ। ਘਟਨਾ ਤੋਂ ਬਾਅਦ ਜਦੋਂ ਨੌਜਵਾਨਾਂ ਨੂੰ ਅੰਮ੍ਰਿਤਸਰ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਭੀਮ ਟਾਂਕ ਦੀ ਮੌਤ ਹੋ ਗਈ ਸੀ।

LEAVE A REPLY