4ਸੁਪਰੀਮ ਕੋਰਟ ਹੋਈ ਸਖ਼ਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨਾਲ ਸਬੰਧਤ ਏਜੰਸੀਆਂ ਨੂੰ ‘ਡਰੱਗ ਡਿਸਪੋਜ਼ਲ ਕਮੇਟੀ’ ਬਣਾਉਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਸੂਬਿਆਂ ਵਿਚ ਇਕੱਠੇ ਹੋਏ ਨਸ਼ੀਲੇ ਪਦਾਰਥਾਂ ਦਾ ਨਿਬੇੜਾ ਹੋ ਸਕੇ। ਇਸ ਵਿਚ ਬਰਾਊਨ ਸ਼ੂਗਰ ਤੋਂ ਲੈ ਕੇ ਸਿਰਪ, ਨਸ਼ੀਲੀਆਂ ਗੋਲੀਆਂ, ਅਫੀਮ, ਗਾਂਜਾ, ਭੁੱਕੀ ਤੇ ਹੈਰੋਇਨ ਜਿਹੇ ਪਦਾਰਥ ਹਨ। ਇਹ ਨਸ਼ੀਲੇ ਪਦਾਰਥ ਪੁਲਿਸ ਸਟੇਸ਼ਨਾਂ ਦੇ ਅਸਥਾਈ ਮਾਲਖਾਨਿਆਂ ਵਿਚ ਜਮ੍ਹਾਂ ਹਨ।
ਹੁਣ ਸੁਪਰੀਮ ਕੋਰਟ ਨੇ ਅਜਿਹੇ ਪਦਾਰਥਾਂ ‘ਤੇ ਹੀ ਜਲਦ ਰੋਕ ਲਾਉਣ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਦੇ ਖ਼ਤਰੇ ਦੀਆਂ ਜੜ੍ਹਾਂ ਸਿਰਫ਼ ਇਸ ਕਰਕੇ ਡੂੰਘੀਆਂ ਨਹੀਂ ਕਿ ਡਰੱਗ ਦਾ ਧੰਦਾ ਕਰਨ ਵਾਲਿਆਂ ਕੋਲ ਬਹੁਤ ਪੈਸਾ ਹੈ। ਬਲਕਿ ਇਸ ਲਈ ਵੀ ਕਿਉਂਕਿ ਪੁਲਿਸ ਜਿਹੀਆਂ ਏਜੰਸੀਆਂ ਤੇ ਸੱਤਾ ਵਿਚ ਬੈਠੇ ਲੀਡਰ ਮਦਦ ਕਰਦੇ ਹਨ। ਇਸੇ ਕਰਕੇ ਡਰੱਗ ਦਾ ਧੰਦਾ ਤੇਜ਼ੀ ਨਾਲ ਵਧ ਰਿਹਾ ਹੈ।

LEAVE A REPLY