1ਚੰਡੀਗੜ੍ਹ : ਪੰਜਾਬ ‘ਚ ਭਾਜਪਾ ਪ੍ਰਧਾਨ ਦੇ ਅਹੁਦੇ ‘ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਮਾਮਲਾ ਠੰਡਾ ਪੈਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਇਸ ਸੰਬੰਧੀ ਬਕਾਇਦਾ ਭਾਜਪਾ ਹਾਈਕਮਾਨ ‘ਚ ਸਹਿਮਤੀ ਵੀ ਬਣ ਗਈ ਸੀ, ਹਾਲਾਂਕਿ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਵੀਰਵਾਰ ਦੇਰ ਸ਼ਾਮ ਦਿੱਲੀ ‘ਚ ਹੋਈ ਸੰਸਦੀ ਬੋਰਡ ਦੀ ਬੈਠਕ ‘ਚ ਸਿੱਧੂ ਦੇ ਨਾਂ ‘ਤੇ ਮੋਹਰ ਲੱਗ ਗਈ ਸੀ ਪਰ ਸਿੱਧੂ ਨੇ ਸਾਫ ਤੌਰ ‘ਤੇ ਇਹ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਤਰਕ ਸੀ ਕਿ ਉਹ ਸਿਰਫ ਉਸ ਸਮੇਂ ਪੰਜਾਬ ਭਾਜਪਾ ਦੀ ਕਮਾਨ ਸੰਭਾਲਣਗੇ, ਜਦੋਂ ਪਾਰਟੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ‘ਚ ਚੋਣਾਂ ਲੜੇਗੀ। ਸਿੱਧੂ ਦੀ ਇਸੇ ਗੱਲ ਨੇ ਭਾਜਪਾ ਨੂੰ ਭੰਬਲਭੂਸੇ ‘ਚ ਪਾ ਦਿੱਤਾ ਹੈ। ਸਿੱਧੂ ਦੀ ਸ਼ਰਤ ਤੋਂ ਬਾਅਦ ਇਕ ਪਾਸੇ ਜਿੱਥੇ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ ਹਨ, ਉੱਥੇ ਹੀ ਹਾਈਕਮਾਨ ਵਲੋਂ ਵੀ ਨਵੀਆਂ ਰਣਨੀਤੀਆਂ ‘ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

LEAVE A REPLY