2ਸ਼ਸ਼ੀ ਥਰੂਰ ਦਾ ਹੋਏਗਾ ਲਾਈ ਡਿਟੈਕਟਰ ਟੈਸਟ
ਨਵੀਂ ਦਿੱਲੀ : ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਹੱਤਿਆ ਕਾਂਡ ਦਾ ਭੇਤ ਅਜੇ ਤੱਕ ਬਰਕਰਾਰ ਹੈ। ਮਾਮਲੇ ਵਿੱਚ ਵਿਸ਼ੇਸ਼ ਦਲ ਨੇ ਫਿਰ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼ਸ਼ੀ ਥਰੂਰ ਦਾ ਲਾਈ ਡਿਟੈਕਟਰ ਟੈਸਟ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਥਰੂਰ ਦੇ ਡਰਾਈਵਰ ਤੇ ਨੌਕਰ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ।
ਚੇਤੇ ਰਹੇ ਕਿ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਕਮਰੇ ਵਿੱਚ ਸੁਨੰਦਾ ਪੁਸ਼ਕਰ ਦੀ ਭੇਤ ਭਰੇ ਢੰਗ ਨਾਲ ਮੌਤ ਹੋਈ ਸੀ। ਮਾਮਲੇ ਵਿੱਚ ਜਾਂਚ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਸੀ। ਥਰੂਰ ਦਾ ਨਾਮ ਸ਼ੁਰੂ ਤੋਂ ਹੀ ਸ਼ੱਕ ਦੇ ਦਾਇਰੇ ਵਿੱਚ ਹੈ ਤੇ ਲਗਾਤਾਰ ਉਸ ਦੀਆਂ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ ਕਈ ਮਹੀਨਿਆਂ ਦੀ ਜਾਂਚ ਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਵੀ ਪੁਲਿਸ ਇਸ ਕੇਸ ਵਿੱਚ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਪਾਈ। ਮਾਮਲੇ ਵਿੱਚ ਫੋਰੈਂਸਿਕ ਰਿਪੋਰਟ ਸ਼ੁਰੂ ਤੋਂ ਹੀ ਉਲਝਣ ਵਾਲੀ ਰਹੀ ਹੈ। ਅਮਰੀਕਨ ਜਾਂਚ ਏਜੰਸੀ ਐਫ.ਬੀ.ਆਈ. ਦੇ ਲੈਬ ਵਿੱਚ ਹੋਈ ਜਾਂਚ ਤੋਂ ਬਾਅਦ ਵੀ ਕੋਈ ਖ਼ਾਸ ਜਾਣਕਾਰੀ ਨਹੀਂ ਮਿਲ ਸਕੀ।

LEAVE A REPLY