3ਚੰਡੀਗੜ : ਪੰਜਾਬ ਵਿਚ ਨਵੀਂ ਪਹਿਲਕਦਮੀ ਕਰਦਿਆਂ ਸਰਕਾਰ ਵਲੋਂ ਧਾਰਮਿਕ ਸ਼ਹਿਰ ਅੰਮ੍ਰਿਤਸਰ ਜੋ ਕਿ ਦੁਨਿਆ ਦੇ ਨਕਸ਼ੇ ‘ਤੇ ਪ੍ਰਮੁੱਖ ਸੈਰ ਸਪਾਟਾ ਮੰਜਿਲ ਵਜੋਂ ਉਭਰ ਕੇ ਆ ਰਿਹਾ ਹੈ, ਵਿੱਚ ‘ਹਾਪ ਆਨ- ਹਾਪ ਆਫ’ ਬੱਸਾਂ  ਚਲਾਉਣ ਦਾ ਅਹਿਮ ਫੈਸਲਾ ਲਿਆ ਹੈ। ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਪੰਜਾਬ ਸ. ਸੋਹਣ ਸਿੰਘ ਠੰਡਲ ਨੇ ਅੱਜ ਇਥੇ ਦਿੱਤੀ। ਉਨ•ਾਂ ਦਸਿਆ ਕਿ ਅੰਮ੍ਰਿਤਸਰ ਪੰਜਾਬ ਵਿਚ ਆਉਣ ਵਾਲੇ ਯਾਤਰੂਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਅਤੇ ਇਥੇ ਰੋਜ਼ਾਨਾ ਤਕਰੀਬਨ 8000 ਯਾਤਰੂ ਦੇਸ਼-ਵਿਦੇਸ਼ ਤੋਂ ਆਉਂਦੇ ਹਨ। ਉਨ•ਾਂ ਕਿਹਾ ਕਿ ਇਸ ਸਮੇਂ ਪ੍ਰਮੁੱਖ ਸੈਰ ਸਪਾਟਾ ਸਥਾਨਾਂ ‘ਤੇ ਜਾਣ ਲਈ ਅੰਮ੍ਰਿਤਸਰ ਵਿਚ ਕੁੱਝ ਪ੍ਰਾਈਵੇਟ ਟੂਰ ਆਪਰੇਟਰ ਸੇਵਾਵਾਂ ਮੁਹਇਆ ਕਰਵਾ ਰਹੇਂ ਹਨ, ਪਰ ਕੋਈ ਵਿਸ਼ੇਸ਼ ਯਾਤਾਯਾਤ ਸਾਧਨ ਨਿਯਮਿਤ ਰੂਪ ਵਿਚ ਇਨ ਸਥਾਨਾਂ ‘ਤੇ ਜਾਣ ਲਈ ਉਪਲੱਬਧ ਨਹੀ ਹੈ। ਉਨ•ਾਂ ਦਸਿਆ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ 5 ਡਬਲ-ਡੈਕਰ ‘ਹਾਪ ਆਨ- ਹਾਪ ਆਫ’ ਬੱਸਾਂ ਯਾਤਰੂਆਂ ਦੀ ਸੁਵਿਧਾ ਲਈ ਅੰਮ੍ਰਿਤਸਰ ਵਿਚ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਸ. ਠੰਡਲ ਨੇ ਦਸਿਆ ਕਿ ਇਹ ਬੱਸ ਸੇਵਾ ਦਿਨ ਦੇ ਸਮੇਂ ਉਪਲੱਬਧ ਹੋਵੇਗੀ ਅਤੇ ਯਾਤਰੂਆਂ ਨੂੰ ਸ੍ਰੀ ਦਰਬਾਰ ਸਾਹਿਬ, ਰਾਮਬਾਗ ਗੇਟ, ਰਾਮਬਾਗ ਗਾਰਡਨ, ਟਾਉਨ ਹਾਲ, ਦੁਰਗਿਆਣਾ ਮੰਦਰ, ਗੋਬਿੰਦਗੜ• ਫੋਰਟ, ਹੈਰੀਟੇਜ਼ ਵਿਲੇਜ਼, ਵਾਰ ਮੈਮੋਰਿਅਲ, ਵਾਘਾ ਬਾਰਡਰ ਅਤੇ ਰਾਮ ਤੀਰਥ ਮੰਦਰ ਜਾਣ ਲਈ ਕੇਵਲ ਇਕ ਟਿਕਟ ਖਰੀਦਣੀ ਪਵੇਗੀ ਅਤੇ ਉਹ ਇਸ ਟਿਕਟ ‘ਤੇ ਦਿਨ ਵਿਚ ਜਿਨ•ੀ ਵਾਰ ਚਾਹਨ, ਉਨ•ੀ ਵਾਰ ਸਫਰ ਕਰ ਸਕਦੇ ਹਨ। ਉਨ•ਾਂ ਦਸਿਆ ਕਿ ਯਾਤਰੂ ਉਪਰੋਕਤ ਕਿਸੇ ਵੀ ਇਕ ਸਥਾਨ ‘ਤੇ ਉਤਰ ਸਕਦੇ ਹਨ ਅਤੇ ਉੱਥੇ ਘੁਮੰਨ/ਦਰਸ਼ਨ ਕਰਨ ਉਪਰੰਤ ਆਪਣੀ ਸੁਵਿਧਾ ਅਨੁਸਾਰ ਉਸੇ ਟਿਕਟ ‘ਤੇ ਅਗਲੀ ਬੱਸ ਵਿਚ ਚੜ• ਸਕਦੇ ਹਨ। ਉਨ•ਾਂ ਦਸਿਆ ਕਿ ‘ ਹਾਪ ਆਨ- ਹਾਪ ਆਫ’ ਬਸਾਂ ਚਲਣ ਨਾਲ ਯਾਤਰੂ ਆਪਣੀ ਇੱਛਾ ਅਨੁਸਾਰ ਆਪਣੀ ਮਨਪਸੰਦ ਜਗ•ਾਂ ‘ਤੇ ਸਮੇਂ ਵਤੀਤ ਕਰ ਸਕੱਣਗੇ।
ਸ. ਠੰਡਲ ਨੇ ਅੱਗੇ ਦਸਿਆ ਕਿ ‘ਹਾਪ ਆਨ- ਹਾਪ ਆਫ’ ਬੱਸਾਂ ਸਬੰਧੀ ਪਰਪੋਜ਼ਲ ਨੂੰ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪ੍ਰਵਾਨ ਕਰ ਦਿੱਤਾ ਗਿਆ ਹੈ। ਉਨ•ਾਂ ਦਸਿਆ ਕਿ ਸੈਰ-ਸਪਾਟਾ ਵਿਭਾਗ ਵਲੋਂ ਇਸ ਪ੍ਰੋਜੈਕਟ ਨੂੰ ਅਮਲੀਜਾਮਾ ਪਹਿਣਾਇਆ ਜਾਵੇਗਾ। ਉਨ•ਾਂ ਇਸ ਪ੍ਰੋਜੈਕਟ ਦੀ ਪ੍ਰ੍ਰਵਾਨਗੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਹਾਪ ਆਨ- ਹਾਪ ਆਫ’ ਬੱਸਾਂ ਚਲਣ ਨਾਲ ਸੈਰ ਸਪਾਟਾ ਉਤਸ਼ਾਹਤ ਹੋਵੇਗਾ ਅਤੇ ਰਾਜ ਨੂੰ ਆਮਦਨ ਵੀ ਹੋਵੇਗੀ।
ਸੈਰ ਸਪਾਟਾ ਮੰਤਰੀ ਨੇ ਦਸਿਆ ਕਿ ਇਸ ਪੋਜੈਕਟ ਲਈ ਕੰਨਸਲਟੈਂਟ ਦੀ ਚੋਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਟੈਂਡਰ ਉਪਰੰਤ ਚੁਣੇ ਗਏ ਕੰਨਸਲਟੈਂਟ ਵਲੋਂ ਡੀਪੀਆਰ ਤਿਆਰ ਕੀਤੀ ਜਾਵੇਗੀ ਜਿਸ ਵਿਚ ਬੱਸਾਂ ਦਾ ਰੂਟ, ਸਮੇਂ, ਟਿਕਟਾਂ ਅਤੇ ਇਨ•ਾਂ ਨੂੰ ਪੀ ਪੀ ਪੀ ਮੋਡ ‘ਤੇ ਚਲਾਉਣ ਬਾਰੇ ਵਿਸਤਾਰ ਸਹਿਤ ਜਾਣਕਾਰੀ ਮੁਹਇਆ ਕਰਵਾਈ ਜਾਵੇਗੀ।

LEAVE A REPLY