4ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚੋਂ ਪਛੜੇ
ਨਿਊਯਾਰਕ : ਅਮਰੀਕਾ ਵਿੱਚ ਰਾਸ਼ਟਰਪਤੀ  ਅਹੁਦੇ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਟੇਡ ਕਰੂਜ਼ ਤੋਂ ਡੋਨਾਲਡ ਟਰੰਪ ਪਛੜ ਗਏ ਹਨ। ਆਈਓਵਾ ਨਾਮਜ਼ਦਗੀ ਮੁਕਾਬਲੇ ਵਿੱਚ ਟੇਡ ਕਰੂਜ਼ ਨੂੰ 28 ਫ਼ੀਸਦੀ ਤੇ ਟਰੰਪ ਨੂੰ 24 ਫ਼ੀਸਦੀ ਵੋਟਾਂ ਮਿਲੀਆਂ।
ਯਾਦ ਰਹੇ ਡੋਨਾਲਡ ਟਰੰਪ ਆਪਣੇ ਵਿਵਾਦਤ ਬਿਆਨਾਂ ਕਾਰਨ ਰਾਸ਼ਟਰਪਤੀ ਅਹੁਦੇ ਲਈ ਚੋਣ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ। ਡੋਨਾਲਡ ਟਰੰਪ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਤੱਕ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰਾਂ ਵਿੱਚ ਉਹ ਸਭ ਤੋਂ ਅੱਗੇ ਚੱਲ ਰਹੇ ਸੀ। ਟਰੰਪ ਨੇ ਆਪਣੇ ਬਿਆਨ ਵਿੱਚ ਆਖਿਆ ਸੀ ਕਿ ਮੁਸਲਮਾਨਾਂ ਦੀ ਅਮਰੀਕਾ ਵਿੱਚ ਉਦੋਂ ਤੱਕ ਐਂਟਰੀ ਬੈਨ ਰਹਿਣੀ ਚਾਹੀਦੀ ਹੈ, ਜਦੋਂ ਤੱਕ ਉਨ੍ਹਾਂ ਦੇ ਦੇਸ਼ ਦਾ ਪਤਾ ਨਾ ਲੱਗ ਜਾਵੇ।

LEAVE A REPLY