7ਚੰਡੀਗੜ : ਕਾਂਗਰਸ ਪਾਰਟੀ ਸੂਬੇ ਦੀ ਬਿਗੜ ਚੁੱਕੀ ਕਾਨੂੰਨ ਤੇ ਵਿਵਸਥਾ, ਕਰਜੇ ਦੇ ਬੋਝ ਕਾਰਨ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ‘ਚ ਵਾਧਾ, ਭਲਾਈ ਸਕੀਮਾਂ ਦੇ ਬੰਦ ਹੋਣ, ਬੇਰੁਜ਼ਗਾਰੀ ਵੱਧਣ, ਸੂਬੇ ‘ਚ ਨਸ਼ਿਆਂ ਦੇ ਪ੍ਰਸਾਰ, ਉਦਯੋਗਾਂ ਦੇ ਬੰਦ ਹੋਣ ਅਤੇ ਵਿੱਤੀ ਮੰਦਹਾਲੀ ਦੇ ਮੁੱਦੇ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਜ਼ੋਰਦਾਰ ਤਰੀਕੇ ਨਾਲ ਚੁੱਕੇਗੀ। ਇਹ ਖੁਲਾਸਾ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਂਦੇ ਬਜਟ ਸੈਸ਼ਨ ‘ਚ ਕਾਂਗਰਸੀ ਵਿਧਾਇਕ ਸਰਕਾਰ ਨੂੰ ਪੂਰੀ ਤਰ•ਾਂ ਨਾਲ ਘੇਰਨਗੇ। ਕਾਂਗਰਸੀ ਵਿਰੋਧੀ ਧਿਰ ਨੂੰ ਵੱਧ ਤੋਂ ਵੱਧ ਸਮਾਂ ਦੇਣ ਲਈ ਮਾਨਯੋਗ ਸਪੀਕਰ ਨੂੰ ਸੰਪਰਕ ਕਰੇਗੀ, ਤਾਂ ਜੋ ਸੂਬੇ ਨਾਲ ਜੁੜੇ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾ ਸਕੇ। ਚੰਨੀ ਨੇ ਇਹ ਵੀ ਮੰਗ ਕੀਤੀ ਕਿ ਸੈਸ਼ਨ ਘੱਟੋਂ ਘੱਟ 25 ਦਿਨਾਂ ਦਾ ਹੋਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨਾਲ ਜੁੜੇ ਭੱਖਦੇ ਮੁੱਦਿਆਂ ਨੂੰ ਚੁੱਕਿਆ ਜਾ ਸਕੇ। ਸਾਰੇ ਵਿਧਾਇਕਾਂ ਨੇ ਆਪਣੇ ਕੀਮਤੀ ਸੁਝਾਅ ਦਿੱਤੇ। ਚੰਨੀ ਨੇ ਇਹ ਵੀ ਕਿਹਾ ਕਿ ਇਹ ਵਿਧਾਇਕਾਂ ਦੀ ਪਹਿਲੀ ਮੀਟਿੰਗ ਹੈ ਅਤੇ ਇਨ•ਾਂ ਮੁੱਦਿਆਂ ‘ਤੇ ਹੋਰ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਚੰਨੀ ਨੇ ਕਿਹਾ ਕਿ ਇਸ ਮੌਕੇ ਸਰਬਸੰਮਤੀ ਨਾਲ ਵਿਧਾਇਕਾਂ ਵੱਲੋਂ ਚਾਰ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਪਹਿਲਾ ਮਤਾ ਗਰੀਬੀ ਖਤਮ ਕਰਨ ਲਈ ਪੇਂਡੂ ਖੇਤਰਾਂ ‘ਚ ਚਲਾਈ ਗਈ ਰੋਜ਼ਗਾਰ ਦੀ ਗਰੰਟੀ ਮੁਹੱਈਆ ਕਰਵਾਉਂਦੀ ਮਨਰੇਗਾ ਸਕੀਮ ਦੇ 10 ਸਾਲ ਪੂਰੇ ਹੋਣ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਪਾਸ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਹੇਠ ਫੰਡ ਨਾ ਜ਼ਾਰੀ ਕਰਨ ਦੀ ਨਿੰਦਾ ਵੀ ਕੀਤੀ ਗਈ। ਕਾਂਗਰਸ ਨੇ ਮੰਗ ਕੀਤੀ ਕਿ ਮਨਰੇਗਾ ਦੇ ਵਰਕਰਾਂ ਨੂੰ ਪੱਕੇ ਤੌਰ ‘ਤੇ ਰੌਜ਼ਗਾਰ ਦਿੱਤਾ ਜਾਵੇਗਾ ਅਤੇ ਅਦਾਇਗੀਆਂ ਦਾ ਬੈਕਲਾਗ ਪੰਜਾਬ ਸਰਕਾਰ ਵੱਲੋਂ ਤੁਰੰਤ ਕਲੀਅਰ ਕੀਤਾ ਜਾਵੇ। ਇਸ ਦੌਰਾਨ 100 ਦਿਨਾਂ ਦਾ ਰੋਜ਼ਗਾਰ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਨੇ ਫਰਵਰੀ 2017 ‘ਚ ਸੱਤਾ ‘ਚ ਆਉਣ ਤੋਂ ਬਾਅਦ ਇਸ ਸਕੀਮ ਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ।
ਦੂਜੇ ਮਤੇ ‘ਚ, ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਲੋਕਾ ਨੂੰ ਬੀਤੇ ਕਈ ਮਹੀਨਿਆਂ ਤੋਂ ਰਿਆਇਤੀ ਦਰਾਂ ‘ਤੇ ਆਟਾ ਦਾਲ ਨਾ ਮੁਹੱਈਆ ਕਰਵਾਉਣ ‘ਤੇ ਕੜਾ ਨੋਟਿਸ ਲਿਆ ਗਿਆ, ਜਿਸਨੇ ਇਸ ਸਰਕਾਰ ਦਾ ਅਸਲੀ ਚੇਹਰਾ ਸਾਹਮਣੇ ਲਿਆ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਸਬੰਧਤ ਸ਼੍ਰੇਣੀਆਂ ਨੂੰ ਕਣਕ ਸਮੇਤ ਆਟਾ ਦਾਲ ਦੇਣ ਦਾ ਫੈਸਲਾ ਵੋਟ ਬੈਂਕ ਦੀ ਸਿਆਸਤ ਹੇਠ ਲਿਆ ਗਿਆ ਸੀ। ਅਕਾਲੀ ਭਾਜਪਾ ਸਰਕਾਰ ਨੂੰ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸਸਤਾ ਆਟਾ ਵੰਡਣਾ ਚਾਹੀਦਾ ਹੈ, ਬਲਕਿ ਆਪਣੇ ਚੋਣ ਵਾਅਦੇ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਨੀਲੇ ਕਾਰਡ ਹੋਲਡਰਾਂ ‘ਚੋਂ 4.5 ਲੱਖ ਲੋਕਾਂ ਦੇ ਨਾਂ ਹਟਾਉਣਾ ਵੀ ਸਿਆਸਤ ਤੋਂ ਪ੍ਰੇਰਿਤ ਹੈ।
ਮੀਟਿੰਗ ਦੇ ਤੀਜ਼ੇ ਮਤੇ ‘ਚ ਕਰਜੇ ਦੇ ਬੋਝ ਹੇਠਾਂ ਦੱਬ ਕੇ ਆਤਮ ਹੱਤਿਆ ਕਰਨ ਵਾਲੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਪ੍ਰਤੀ ਬਾਦਲ ਸਰਕਾਰ ਦੇ ਗੈਰ ਮਨੁੱਖੀ ਤੇ ਅਸੰਵੇਦਨਸ਼ੀਲ ਰਵੱਈਆ ਪ੍ਰਤੀ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਬੀਤੇ ਦੋ ਸਾਲਾਂ ਤੋਂ ਅਜਿਹੀ ਆਤਮ ਹੱਤਿਆਵਾਂ ਦੀਆਂ ਘਟਨਾਵਾਂ ‘ਚ ਭਾਰੀ ਵਾਧੇ ਦਾ ਜ਼ਿਕਰ ਕੀਤਾ ਗਿਆ, ਜਿਨ•ਾਂ ਹਾਲਾਤਾਂ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਕਾਂਗਰਸ ਨੇ ਅਜਿਹੇ ਪਰਿਵਾਰਾਂ ਨੂੰ ਤੁਰੰਤ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ, ਜਿਸ ਬਾਰੇ ਸਿਰਫ ਕਾਗਜੀ ਐਲਾਨ ਕੀਤੇ ਗਏ ਹਨ। ਕਾਂਗਰਸ ਨੇ ਕਰਜੇ ਹੇਠਾਂ ਦੱਬੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਰਾਹਤ ਪੈਕੇਜ ਦੀ ਮੰਗ ਵੀ ਕੀਤੀ। ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਵਧਾ ਕੇ 3 ਤੋਂ 5 ਲੱਖ ਕੀਤਾ ਜਾਣਾ ਚਾਹੀਦਾ ਹੈ।
ਚੌਥੇ ਮਤੇ ‘ਚ ਸੂਬੇ ਦੀ ਬਿਗੜਦੀ ਜਾ ਰਹੀ ਕਾਨੂੰਨ ਤੇ ਵਿਵਸਥਾ ਅਤੇ ਖਾਸ ਕਰਕੇ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ਪੰਜਾਬ ‘ਚ ਡਰ ਦਾ ਮਹੌਲ ਹੈ। ਅਬੋਹਰ ‘ਚ ਇਕ ਦਲਿਤ ਭੀਮ ਟਾਂਕ ਦੀ ਹੱਤਿਆ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਮਾਮਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰਨ ‘ਚ ਦੇਰੀ ਕੀਤੀ ਗਈ। ਅਸੀਂ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕਿਸੇ ਹੋਰ ਏਜੰਸੀ ਨੂੰ ਦਿੱਤੇ ਜਾਣ ਦੀ ਮੰਗ ਕਰਦੇ ਹਾਂ। ਇਸੇ ਤਰ•ਾਂ, ਐਨ.ਆਈ.ਏ ਦੀ ਜਾਂਚ ‘ਚ ਹੋਏ ਖੁਲਾਸਿਆਂ ਦੇ ਬਾਵਜੂਦ ਐਸ.ਪੀ ਸਲਵਿੰਦਰ ਸਿੰਘ ਦਾ ਬਣੇ ਰਹਿਣਾ ਬਾਦਲ ਸਰਕਾਰ ਦੀ ਨੀਅਤ ‘ਤੇ ਸਵਾਲ ਖੜ•ਾ ਕਰਦਾ ਹੈ। ਮੀਟਿੰਗ ਦੌਰਾਨ ਸੂਬਾ ਪੁਲਿਸ ਦੇ ਪ੍ਰੋਫੈਸ਼ਨਲ ਚਰਿੱਤਰ ਦੀ ਲੋੜ ‘ਤੇ ਜੋਰ ਦਿੱਤਾ ਗਿਆ, ਜਿਸ ਲਈ ਉਹ ਪਹਿਲਾਂ ਜਾਣੀ ਜਾਂਦੀ ਸੀ ਅਤੇ ਸੱਤਾ ‘ਚ ਆਉਣ ਤੋਂ ਬਾਅਦ ਪਾਰਟੀ ਇਸ ਵਿਸ਼ੇ ‘ਤੇ ਕੰਮ ਕਰੇਗੀ।
ਕਾਂਗਰਸੀ ਵਿਧਾਇਕਾਂ ਨੇ ਬਹਿਬਲ ਕਲਾਂ ‘ਚ ਪੰਜਾਬ ਪੁਲਿਸ ਦੀ ਫਾਇਰਿੰਗ ਦਾ ਸ਼ਿਕਾਰ ਹੋਏ ਮਾਸੂਮਾਂ, ਹੈਦਰਾਬਾਦ ‘ਚ ਆਤਮ ਹੱਤਿਆ ਕਰਨ ਵਾਲੇ ਵਿਦਿਆਰਥੀ ਤੇ ਬੀਤੇ ਸਮੇਂ ਦੌਰਾਨ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ, ਹਰਨਾਮ ਦਾਸ ਜੌਹਰ, ਜਗਤ ਮਿੱਤਰ ਸੋਨੀ, ਭੀਮ ਟਾਂਕ, ਚਨੂੰ ਤੇ ਦਿਆਲਪੁਰਾ ‘ਚ ਅਕਾਲੀ ਆਗੂਆਂ ਦੀਆਂ ਬੱਸਾਂ ਵੱਲੋਂ ਕੁਚਲੀਆਂ ਗਈਆਂ ਦੋ ਲੜਕੀਆਂ, ਨਿਰਮਲ ਰਾਮਪਾਲ, ਸ਼ਿਗਾਰਾ ਸਿੰਘ ਬਲਾਕ ਪ੍ਰਧਾਨ ਅਮਲੋਹ ਤੇ ਵਿਨੋਦ ਕੁਮਾਰ ਬੋਧੀ ਮੀਤ ਪ੍ਰਧਾਨ ਜ਼ਿਲ•ਾ ਕਾਂਗਰਸ ਹੁਸ਼ਿਆਰਪੁਰ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਭਾਰਤ ਭੂਸ਼ਣ ਆਸ਼ੂ, ਨਵਤੇਜ ਚੀਮਾ, ਸਾਧੂ ਸਿੰਘ ਧਰਮਸੋਤ, ਕੁਲਜੀਤ ਨਾਗਰਾ, ਤਰਲੋਚਨ ਸੂੰਦ, ਰਾਕੇਸ਼ ਪਾਂਡੇ, ਰਣਦੀਪ ਸਿੰਘ, ਸ਼ਾਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ, ਬਲਬੀਰ ਸਿੱਧੂ, ਗੁਰਇਕਬਾਲ ਕੌਰ, ਕਰਨ ਬਰਾੜ, ਅਜਾਇਬ ਸਿੰਘ ਭੱਟੀ, ਗੁਰਚਰਨ ਸਿੰਘ ਬੋਪਾਰਾਏ, ਹਰਦਿਆਲ ਕੰਬੋਜ ਵੀ ਮੌਜ਼ੂਦ ਰਹੇ।

LEAVE A REPLY