1ਚੰਡੀਗੜ : ਅੱਜ ਇੱਥੇ ਸਟੇਟ ਕੌਂਸਲ ਆਫ਼ ਮੇਅਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਿਸੇ ਵੀ ਵਿਕਾਸ ਕਾਰਜ ਨੂੰ ਸਮੇਂ ਸਿਰ ਤੇ ਨਿਰਵਿਘਨ ਨੇਪਰੇ ਚਾੜਨ ਲਈ ਚੰਗਾ ਪ੍ਰਬੰਧਨ ਬਹੁਤ ਹੀ ਮਹੱਤਵਪੂਰਣ ਹੈ।
ਮੀਟਿੰਗ ਦੌਰਾਨ 4000 ਕਰੋੜ ਰੁਪਏ ਦੇ ਸ਼ਹਿਰੀ ਵਿਕਾਸ ਮਿਸ਼ਨ ਦਾ ਮੁਲਾਂਕਣ ਕਰਦਿਆਂ ਅਤੇ ਇਸ ਸਬੰਧੀ ਮੇਅਰਾਂ ਦੀ ਰਾਏ ਲੈਂਦਿਆਂ ਉਨਾਂ ਕਿਹਾ ਕਿ ਰਾਜ ਵਿੱਚ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਕਮੀ ਦੇ ਨਾਂ ‘ਤੇ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।
ਉੱਪ ਮੁੱਖ ਮੰਤਰੀ ਸ. ਬਾਦਲ ਨੇ ਮੇਅਰਾਂ ਨੂੰ ਆਖਿਆ ਕਿ ਉਹ ਜਲ ਸਪਲਾਈ ਤੇ ਸੀਵਰੇਜ ਪ੍ਰਾਜੈਕਟਾਂ ਅਤੇ ਐਲ.ਈ.ਡੀ. ਲਾਈਟ ਲਾਉਣ ਦੇ ਕਾਰਜ ਨੂੰ ਨਿਰਧਾਰਿਤ ਮਿਆਰਾਂ ਅਨੁਸਾਰ ਸਮੇਂ ਸਿਰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ। ਉਨਾਂ ਮੇਅਰਾਂ ਨੂੰ ਆਖਿਆ ਕਿ ਉਹ ਮੇਨ ਸੜ•ਕਾਂ ਦੇ ਨਿਰਮਾਣ ਅਤੇ ਬਿਜਲੀ ਖ਼ਪਤ ਘਟਾਉਣ ਲਈ ਰਵਾਇਤੀ ਲਾਈਟਾਂ ਨੂੰ ਐਲ.ਈ.ਡੀ. ਲਾਈਟਾਂ ਨਾਲ ਤਬਦੀਲੀ ਨੂੰ ਪਰਮ ਅਗੇਤ ਦੇਣ।
ਇਸ ਮੌਕੇ ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ ਤੇ ਸ੍ਰੀ ਮਨਵੇਸ਼ ਸਿੰਘ ਸਿੱਧੂ ਤੋਂ ਇਲਾਵਾ ਮੇਅਰ ਸੁਨੀਲ ਜਯੋਤੀ ਜਲੰਧਰ, ਬਖਸ਼ੀ ਰਾਮ ਅਰੋੜਾ ਅਮ੍ਰਿਤਸਰ, ਹਰਚਰਨ ਸਿੰਘ ਗੋਹਲਵੜੀਆ ਲੁਧਿਆਣਾ, ਅਮਰਿੰਦਰ ਬਜਾਜ ਪਟਿਆਲਾ, ਅਨਿਲ ਵਾਸੂਦੇਵ ਪਠਾਨਕੋਟ, ਅਕਸ਼ਿਤ ਜੈਨ ਮੋਗਾ, ਕੁਲਵੰਤ ਸਿੰਘ ਮੋਹਾਲੀ, ਬਲਵੰਤ ਰਾਏ ਬਠਿੰਡਾ, ਅਰੁਣ ਖੋਸਲਾ ਫ਼ਗਵਾੜਾ ਅਤੇ ਸ਼ਿਵ ਸੂਦ ਹੁਸ਼ਿਆਰਪੁਰ ਵੀ ਮੌਜੂਦ ਸਨ।

LEAVE A REPLY