6ਬੈਂਗਲੂਰੂ  : ਜਹਾਜ ਨਿਰਮਾਤਾ ਐਚ. ਏ. ਐਲ. ਜਹਾਜ ਐਚ. ਟੀ. ਟੀ -40 ਦਾ ਪਹਿਲਾ ਪ੍ਰੋਟੋਟਾਈਪ ਲੈ ਕੇ ਆਇਆ ਹੈ। ਐਚ. ਏ. ਐਲ. ਦੀ ਯੋਜ਼ਨਾ ਇਸ ਪ੍ਰੀਖਿੱਅਕ ਜਹਾਜ ਨੂੰ ਹਥਿਆਰਾਂ ਨਾਲ ਲੈਸ ਕਰਕੇ ਆਧੁਨਿਕ ਬਣਾਉਣ ਦੀ ਹੈ। ਨਵੇਂ ਚਾਲਕਾਂ ਦੇ ਪਹਿਲੇ ਚਰਣ ਦੇ ਪ੍ਰੀਖਣ ਲਈ ਐਚ. ਏ. ਐਲ. ‘ਚ ਹਿੰਦੁਸਤਾਨ ਟ੍ਰਬੋਪ੍ਰਾਅ ਟ੍ਰੇਨਰ ਐਚ. ਟੀ. ਟੀ. -40 ਦੋ ਸੀਟਾਂ ਵਾਲੇ ਪ੍ਰੀਖਿਅਕ ਜਹਾਜ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਜਹਾਜ ਦੇ ਮਹੱਤਵਪੂਰਨ ਪਹਿਲੂਆਂ ‘ਚ ਮੂਲ ਉਡਾਨ, ਹਵਾਈ ਕਰਤੱਬ, ਨੇਵਿਗੇਸ਼ਨ, ਰਾਤ ਦੇ ਸਮੇਂ ਉਡਾਨ ਭਰਨ ਵਰਗੇ ਕੰਮ ਸ਼ਾਮਿਲ ਹਨ। ਇਸ ਨੂੰ ਹਲਕੇ ਹਮਲਾਵਾਰ ਜਹਾਜ ਦੇ ਰੂਪ ‘ਚ ਵਰਤਿਆ ਜਾ ਸਕਦਾ ਹੈ। ਹਿੰਦੁਸਤਾਨ ਏਅਰਨਾਟਿਕਲਸ ਲਿਮਿਟਡ ਨੇ ਕਿਹਾ ਹੈ ਕਿ ਇਸ ਪ੍ਰੋਟੋਟਾਈਪ ਨੂੰ ਹਾਲ ਹੀ ‘ਚ ਏਅਰਕ੍ਰਾਫਟ ਰਿਸਰਚ ਅਤੇ ਡਿਜ਼ਾਇਨ ਕੇਂਦਰ ਹੈਂਗਰ ‘ਤੇ ਰਿਮੋਟ ਸੰਚਾਲਿਤ ਕਾਰ ਦੇ ਜ਼ਰੀਏ ਸਾਹਮਣੇ ਲਿਆਂਦਾ ਗਿਆ ਹੈ। ਐਚ. ਏ. ਐਲ. ਦੇ ਪ੍ਰਧਾਨ ਅਤੇ ਪ੍ਰਬੰਧਿਕ ਨਿਰਦੇਸ਼ਿਕ ਟੀ. ਸੁਵਰਣ ਰਾਜੂ ਨੇ ਕਿਹਾ  ਕਿ ਇਹ ਪਰਿਯੋਜ਼ਨਾਂ ਸ਼ੁਰੂਆਤੀ  ਮੁਸ਼ਕਿਲਾਂ ਤੋਂ ਪਾਰ ਪਾਉਣ ‘ਚ ਕਾਮਯਾਬ ਰਹੀ ਅਤੇ ਹੁਣ ਇਹ ਪੂਰੀ ਗਤੀ ਫੜ ਚੁੱਕੀ ਹੈ। ਉਨ੍ਹਾਂ ਕਿਹਾ ਕਿ, ” ਐਚ. ਟੀ. ਟੀ. – 40 ਜਹਾਜ ਨੂੰ ਹਥਿਆਰਾਂ ਨਾਲ ਲੈਸ ਕਰਨ ਅਤੇ ਵੱਧ ਅਨੁਕੂਲ ਬਣਾਉਣ ਦੀ ਯੋਜ਼ਨਾ ਹੈ।” ਐਚ. ਏ. ਐਲ. ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਜਹਾਜ ਹੁਣ ਇੰਜ਼ਨ ਸੰਚਾਲਨ ਦੀ ਜਾਂਚ ਲਈ ਤਿਆਰ ਹੈ। ਇਸ ਦੀ ਪਹਿਲੀ ਉਡਾਨ ਇਸ ਤੋਂ ਬਾਅਦ ਹੀ ਹੋਵੇਗੀ। ਇਸ ‘ਚ ਕਿਹਾ ਗਿਆ ਹੈ ਕਿ ਮਈ 2015 ‘ਚ ਇੰਜ਼ਨ ਉੱਤੇ ਅੰਤਿਮ ਫੈਸਲਾ ਲਏ ਜਾਣ ਤੋਂ ਬਾਅਦ ਐਚ. ਟੀ. ਟੀ.—40 ਦੇ ਡਿਜ਼ਾਇਨ ਨੂੰ ਸਵੀਕਾਰ ਕਰ ਲਿਆ ਗਿਆ ਹੈ। ਪਹਿਲੇ ਪ੍ਰੋਟੋਟਾਈਪ ਦੇ ਨਿਰਮਾਣ ਨੂੰ ਪੂਰਾ ਕਰ ਲਿਆ ਗਿਆ ਹੈ। ਨਵੰਬਰ 2015 ‘ਚ ਭਾਰਤੀ ਹਵਾਈ ਸੈਨਾ ਨੇ ਐਚ. ਟੀ. ਟੀ.-40 ਦੇ ਡਿਜ਼ਾਇਨ ਅਤੇ ਵਿਕਾਸ ਲਈ ਕਾਰਜ ਨਿਰਦੇਸ਼ ਜ਼ਾਰੀ ਕੀਤਾ ਸੀ।

LEAVE A REPLY