5ਭਾਜਪਾ ਵਾਲੇ ਦਿੱਲੀ ਵਿਚ ਫੈਲਾ ਰਹੇ ਹਨ ਕੂੜਾ
ਬੈਂਗਲੁਰੂ : ਬੈਂਗਲੁਰੂ ਵਿਚ ਸਿਹਤ ਦਾ ਇਲਾਜ ਕਰਵਾ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸ਼ਾਸਤ ਸਥਾਨਕ ਸਰਕਾਰਾਂ ‘ਤੇ ਦੋਸ਼ ਲਗਾਇਆ ਕਿ ਪੈਸੇ ਚੋਰੀ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਐਮ.ਸੀ.ਡੀ. ‘ਚ ਤਾਲਾ ਲੱਗ ਗਿਆ ਹੈ। ਐਮ.ਸੀ.ਡੀ. ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈ। ਬਿਨਾ ਤਨਖਾਹ ਤੋਂ ਖਰਚ ਕਿਵੇ ਚੱਲੇਗਾ? ਦਿੱਲੀ ਵਿਚ ਐਮ.ਸੀ.ਡੀ. ਦੇ ਸਕੂਲ ਤੇ ਹਸਪਤਾਲ ਬੰਦ ਹਨ। ਜਲ ਬੋਰਡ ਨੇ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਵਾਲੇ ਦਿੱਲੀ ਵਿਚ ਕੂੜਾ ਸੁਟਵਾ ਰਹੇ ਹਨ। ਦਿੱਲੀ ਸਰਕਾਰ ਨੂੰ ਇਕ ਵੀ ਪੈਸਾ ਨਹੀਂ ਦੇਣਾ ਹੈ। ਦਿੱਲੀ ਸਰਕਾਰ ‘ਤੇ ਐਮ.ਸੀ.ਡੀ. ਦਾ ਕੁਝ ਵੀ ਬਕਾਇਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਾਰਥ ਐਮ.ਸੀ.ਡੀ. ਨੂੰ ਲਗਭਗ 900 ਕਰੋੜ ਰੁਪਏ ਦਿੱਤੇ ਗਏ ਹਨ। ਇਸ ਸਾਲ ਉਨ੍ਹਾਂ ਨੇ 839 ਕਰੋੜ ਰੁਪਏ ਨਿਗਮਾਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੋ ਪੈਸਾ ਦਿੱਤਾ ਗਿਆ ਉਹ ਕਿਥੇ ਜਾ ਰਿਹਾ ਹੈ?

LEAVE A REPLY