6ਲੰਡਨ :  ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਲਾਰਡ ਕਰਨ ਬਿਲੀਮੋਰੀਆ ਨੂੰ ਪ੍ਰਸਿੱਧ ਕੈਂਬ੍ਰਿਜ ਜੱਜ ਬਿਜ਼ਨੈੱਸ ਸਕੂਲ ਦੇ ਸਲਾਹਕਾਰ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਬਿਲੀਮੋਰੀਆ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਕੋਬਰਾ ਬੀਅਰ ਦੇ ਸੰਸਥਾਪਕ ਤੇ ਚੇਅਰਮੈਨ ਹਨ ਤੇ ਹਾਊਸ ਆਫ ਲਾਰਡਸ ‘ਚ ਆਜ਼ਾਦ ਪੀਅਰ ਹਨ। ਹੈਦਰਾਬਾਦ ‘ਚ ਜਨਮੇ ਤੇ ਉਸਮਾਨੀਆ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੇ ਬਿਲੀਮੋਰੀਆ ਕਾਫੀ ਸਮੇਂ ਪਹਿਲਾਂ ਲੰਡਨ ਚਲੇ ਗਏ ਸਨ ਤੇ ਇਥੇ ਕੈਂਬ੍ਰਿਜ ਯੂਨੀਵਰਸਿਟੀ ‘ਚ ਕਾਨੂੰਨੀ ਦੀ ਪੜ੍ਹਾਈ ਕੀਤੀ।
ਉਹ ਇਕ ਯੋਗ ਚਾਰਟਰਡ ਅਕਾਊਂਟੈਂਟ ਵੀ ਹਨ। ਸਾਲ 1989 ‘ਚ ਕੋਬਰਾ ਬੀਅਰ ਦੀ ਸਥਾਪਨਾ ਕਰਨ ਤੋਂ ਬਾਅਦ ਉਹ ਵਣਿਜ ਤੇ ਉਦਯੋਗ ਜਗਤ ‘ਚ ਕਈ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ। ਕੈਂਬ੍ਰਿਜ ਜੱਜ ਬਿਜ਼ਨੈੱਸ ਯੂਨੀਵਰਸਿਟੀ ਦੇ ਤਹਿਤ ਆਉਂਦਾ ਹੈ। ਇਸ ਦੀ ਸਥਾਪਨਾ 1954 ‘ਚ ਕੀਤੀ ਗਈ ਸੀ।

LEAVE A REPLY