1ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਛਾਤੀ ਦੇ ਇੰਫੈਕਸ਼ਨ ਵਿਚ ਕਾਫੀ ਸੁਧਾਰ ਹੋ ਜਾਣ ਤੋਂ ਬਾਅਦ ਉਨਾਂ ਨੂੰ ਅੱਜ ਸਵੇਰੇ ਪੀ.ਜੀ.ਆਈ.ਐਮ.ਈ.ਆਰ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਵੱਲੋਂ ਉਨਾਂ ਦਾ ਮੁਕੰਮਲ ਮੁਆਇਨਾ ਕਰਨ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਉਨਾਂ ਦੀ ਛਾਤੀ ਦੀ ਇੰਫੈਕਸ਼ਨ ਲਗਭਗ ਠੀਕ ਹੋ ਗਈ ਹੈ ਅਤੇ ਉਹ ਵਧੀਆ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਡਾਕਟਰਾਂ ਨੇ ਉਨਾਂ ਨੂੰ ਜ਼ਿਆਦਾ ਠੰਡ ਤੋਂ ਬਚਣ ਅਤੇ ਜ਼ਿਆਦਾ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦੇ ਮੁੱਖ ਮੰਤਰੀ ਨੂੰ ਹਿਫਾਜ਼ਤ ਵਜੋਂ ਆਰਾਮ ਕਰਨ ਅਤੇ ਉਨਾਂ ਦਾ ਹਾਲ-ਚਾਲ ਪੁਛਣ ਵਾਲਿਆਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਹੈ।

LEAVE A REPLY