5ਚੰਡੀਗੜ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉੱਘੇ ਕਾਂਗਰਸੀ ਆਗੂ ਅਤੇ ਲੋਕ ਸਭਾ ਦੇ ਸਾਬਕਾ ਸਪੀਕਰ ਚੌਧਰੀ ਬਲਰਾਮ ਜਾਖੜ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਜਿਨ•ਾਂ ਦਾ ਅੱਜ ਸਵੇਰੇ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ।
ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਬਲਰਾਮ ਜਾਖੜ ਦੀ ਮੌਤ ਨਾਲ ਦੇਸ਼ ਇਕ ਸੰਤੁਲਤ ਅਤੇ ਤਜਰਬੇਕਾਰ ਆਗੂ ਤੋਂ ਵਾਂਝਾ ਹੋ ਗਿਆ ਜਿਨ•ਾਂ ਨੇ ਸਦਾ ਸਾਫ ਸੁਥਰੀ ਅਤੇ ਕਦਰਾਂ ਕੀਮਤਾਂ ‘ਤੇ ਅਧਾਰਤ ਸਿਆਸਤ ਕੀਤੀ। ਉਨ•ਾਂ ਨੇ ਕਿਸਾਨੀ ਹਿੱਤਾਂ ਦੀ ਰਖਵਾਲੀ ਲਈ ਅਣਥੱਕ ਕਾਰਜ ਕੀਤੇ ਅਤੇ ਉਹ ਕਿਸਾਨੀ ਹਿੱਤਾਂ ਦੀ ਰੱਖਿਆ ਕਰਨ ਵਾਲੇ ਮੋਹਰੀ ਆਗੂ ਬਣੇ। ਉਨਾਂ ਕਿਹਾ ਕਿ ਚੌਧਰੀ ਬਲਰਾਮ ਜਾਖੜ ਇਕ ਸਦਾ ਬਹਾਰ ਆਗੂ, ਯੋਗ ਪ੍ਰਸ਼ਾਸਕ, ਸੱਚੇ ਸੰਸਦ ਅਤੇ ਇਕ ਵਧੀਆ ਇਨਸਾਨ ਸਨ ਜਿਨ•ਾਂ ਨੇ ਵੱਖ-ਵੱਖ ਪੱਧਰਾਂ ਉਤੇ ਦੇਸ਼ ਦੀ ਸੇਵਾ ਕੀਤੀ। ਸਾਬਕਾ ਕੇਂਦਰੀ ਮੰਤਰੀ ਦੀ ਮੌਤ ਨਾਲ ਦੇਸ਼ ਅਤੇ ਉਨਾਂ ਲਈ ਨਿੱਜੀ ਤੌਰ ‘ਤੇ ਵੱਡਾ ਘਾਟਾ ਹੋਣ ਦੀ ਗੱਲ ਕਰਦੇ ਹੋਏ ਸ. ਬਾਦਲ ਨੇ ਜਾਖੜ ਪਰਿਵਾਰ ਨਾਲ ਲੰਮੇ ਸਮੇਂ ਤੋਂ ਆਪਣੇ ਨਿੱਘੇ ਸਬੰਧਾਂ ਨੂੰ ਯਾਦ ਕੀਤਾ ਜੋ ਕਿ ਅਜੇ ਵੀ ਅਗਲੀ ਪੀੜ•ੀ ਦੇ ਨਾਲ ਜਾਰੀ ਹਨ।
ਇਸੇ ਦੌਰਾਨ ਮੁੱਖ ਮੰਤਰੀ ਨੇ ਧਰਤੀ ਦੇ ਮਹਾਨ ਸਪੂਤ ਦੇ ਵਿਛੋੜੇ ਉਤੇ ਕਾਂਗਰਸ ਦੇ ਵਿਧਾਇਕ ਅਤੇ ਚੌਧਰੀ ਬਲਰਾਮ ਜਾਖੜ ਦੇ ਪੁੱਤਰ ਸ੍ਰੀ ਸੁਨੀਲ ਜਾਖੜ ਨਾਲ ਟੈਲੀਫੋਨ ਉਤੇ ਦੁੱਖ ਪ੍ਰਗਟ ਕੀਤਾ। ਸ. ਬਾਦਲ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਵਾਸਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
ਚੌਧਰੀ ਜਾਖੜ ਦੀ ਮੌਤ ‘ਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਉਨ•ਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਅਸਮਰਥਾ ਉਤੇ ਦੁੱਖ ਪ੍ਰਗਟ ਕੀਤਾ ਕਿਉਂਕਿ ਡਾਕਟਰਾਂ ਨੇ ਉਨ•ਾਂ ਨੂੰ ਸਿਹਤ ਦੇ ਕਾਰਨਾਂ ਕਰਕੇ ਸਫਰ ਕਰਨ ਦੀ ਸਖਤੀ ਨਾਲ ਮਨਾਹੀ ਕੀਤੀ ਹੋਈ ਹੈ।
ਇਸੇ ਦੌਰਾਨ ਸ. ਬਾਦਲ ਨੇ ਵਿਛੜੇ ਆਗੂ ਦੇ ਸਤਿਕਾਰ ਵਜੋਂ ਸਾਰੇ ਸਰਕਾਰੀ ਦਫਤਰ, ਬੋਰਡਾਂ/ਕਾਰਪੋਰੇਸ਼ਨਾਂ, ਜਨਤਕ ਸੈਕਟਰ ਵਿੱਚ ਬੁੱਧਵਾਰ ਦੇ ਬਾਕੀ ਸਮੇਂ ਵਾਸਤੇ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਸੂਬਾ ਪ੍ਰਸ਼ਾਸਨ ਨੂੰ ਚੌਧਰੀ ਬਲਰਾਮ ਜਾਖੜ ਦੇ ਅੰਤਮ ਸੰਸਕਾਰ ਦੌਰਾਨ ਪੂਰਾ ਸਨਮਾਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਗੌਰਤਲਬ ਹੈ ਕਿ ਚੌਧਰੀ ਬਲਰਾਮ ਜਾਖੜ 1972 ਵਿਚ ਸੂਬਾ ਵਿਧਾਨ ਸਭਾ ਦੇ ਵਿਧਾਇਕ ਚੁਣੇ ਗਏ ਸਨ। ਉਹ ਸਹਿਕਾਰਤਾ, ਸਿੰਚਾਈ ਅਤੇ ਬਿਜਲੀ ਦੇ ਉਪ ਮੰਤਰੀ ਰਹੇ। 1977 ਵਿਚ ਉਹ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣੇ ਅਤੇ ਉਨ•ਾਂ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਬਨਿਟ ਰੈਂਕ ਦਾ ਦਰਜਾ ਦਿੱਤਾ। ਉਹ 1980 ਵਿਚ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਜਿਸ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਬਣੇ। ਇਸ ਅਹੁਦੇ ‘ਤੇ ਉਹ 1989 ਤੱਕ ਰਹੇ। ਉਹ 1985 ਵਿਚ ਸੀਕਰ (ਰਾਜਸਥਾਨ) ਤੋਂ ਲੋਕ ਸਭਾ ਮੈਂਬਰ ਬਣੇ। ਚੌਧਰੀ ਜਾਖੜ 1992 ਵਿਚ ਫਿਰ ਸੀਕਰ ਤੋਂ ਐਮ.ਪੀ. ਚੁਣੇ ਗਏ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਬਣੇ। ਉਹ 1998 ਵਿਚ ਬੀਕਾਨੇਰ ਲੋਕ ਸਭਾ ਹਲਕੇ ਤੋਂ ਐਮ.ਪੀ. ਚੁਣੇ ਗਏ। ਸਾਲ 2004 ਵਿਚ ਉਨ•ਾਂ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ।
ਚੌਧਰੀ ਬਲਰਾਮ ਜਾਖੜ ਵਿਚ ਬਹੁਤ ਸਾਰੇ ਗੁਣ ਸਨ। ਉਹ 1980 ਅਤੇ 1985 ਵਿਚ ਲੋਕ ਸਭਾ ਦੇ ਨਿਰਵਿਰੋਧ ਸਪੀਕਰ ਚੁਣੇ ਗਏ। ਉਹ ਲੋਕ ਸਭਾ ਦੇ ਇਕੋ ਇਕ ਸਪੀਕਰ ਹਨ ਜੋ ਲਗਾਤਾਰ ਦੋ ਵਾਰ ਪੂਰੀ ਮਿਆਦ ਤੱਕ ਜਨਵਰੀ, 1980 ਤੋਂ ਲੈ ਕੇ ਦਸੰਬਰ, 1989 ਤੱਕ ਇਸ ਅਹੁਦੇ ‘ਤੇ ਰਹੇ।

LEAVE A REPLY