8ਬੇਰੂਤ- ਲੇਬਨਾਨੀ ਫੌਜ ਨੇ ਅੱਜ ਸੀਰੀਆ ਦੀ ਸਰੱਹਦ ਨਜ਼ਦੀਕ ਅਰਸਲ ਕਸਬੇ ‘ਚ 6 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ 16 ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ‘ਚ ਉਨ੍ਹਾਂ ਦਾ ਕਮਾਂਡਰ ਵੀ ਸ਼ਾਮਲ ਹੈ। ਇਹ ਜਾਣਕਾਰੀ ਲੇਬਨਾਨ ਦੀ ਫੌਜ ਨੇ ਦਿੱਤੀ। ਇਸ ਸਬੰਧ ‘ਚ ਫੌਜ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਫੌਜ ਨੇ ਆਪਣੀ ਖਾਸ ਮੁਹਿੰਮ ਦੇ ਚਲਦਿਆਂ ਅੱਤਵਾਦੀਆਂ ਦੇ ਟਿਕਾਣੇ ‘ਤੇ ਛਾਪਾ ਮਾਰਿਆ ਤੇ ਉਨ੍ਹਾਂ ਵਰੁੱਧ ਕਾਰਵਾਈ ਕੀਤੀ।
ਅੱਤਵਾਦੀ ਅਰਸਲ ਦੇ ਨਜ਼ਦੀਕ ਫੌਜ ਦੀਆਂ ਕਈ ਚੌਕੀਆਂ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਫੌਜ ਨੇ ਇਸ ਤੋਂ ਪਹਿਲਾਂ ਇਸਲਾਮਿਕ ਸਟੇਟ ਦੇ ਕਮਾਂਡਰ ਅਬੂ ਬਕਰ ਅਲ ਰੱਕਾਬੀ ਨੂੰ ਗ੍ਰਿਫਤਾਰ ਕੀਤਾ।

LEAVE A REPLY